Connect with us

ਪੰਜਾਬੀ

ਬਾਬਾ ਇਕਬਾਲ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਸ਼ੋਕ ਸਭਾ ਦਾ ਆਯੋਜਨ

Published

on

Conduct of mourning meeting on the death of Baba Iqbal Singh ji
ਲੁਧਿਆਣਾ :  ਸ਼੍ਰੋਮਣੀ ਪੰਥ ਰਤਨ ਅਤੇ ਸਿੱਖ ਜਗਤ ਦੀ ਅਤਿ ਸਤਿਕਾਰਤ ਸਮਾਜਿਕ-ਅਧਿਆਤਾਮਕ ਸ਼ਖ਼ਸੀਅਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਸੰਸਥਾਪਕ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ, ਜਿਹਨਾਂ ਦਾ ਸ਼ੁਮਾਰ ਉਹਨਾਂ ਕੁਝ ਚੌਣਵੀਆਂ ਸਿੱਖ ਸ਼ਖ਼ਸੀਅਤਾਂ ਵਿਚ ਕੀਤਾ ਜਾਂਦਾ ਰਿਹਾ ਹੈ ਕਿ ਜਿਨ੍ਹਾਂ ਨੂੰ ਭਾਰਤ ਸਰਕਾਰ ਤੋਂ ਵੱਕਾਰੀ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਦਾ ਇਜਾਜ਼ ਹਾਸਲ ਹੋਇਆ ਹੈ ।
ਅੱਜ ਸਿੱਖ ਕੌਮ ਦੀ ਅਜਿਹੀ ਅਜ਼ੀਮੋਸ਼ਾਨ ਅਤੇ ਮੁਮਤਾਜ਼ ਹਸਤੀ ਦੇ ਆਕਾਲ ਚਲਾਣੇ ਉਪਰੰਤ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵਿਖੇ ਸ਼ੋਕ ਸਭਾ ਹੋਈ. ਸਮੂਹ  ਸਟਾਫ ਮੈਂਬਰਾਂ ਵਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੇ ਲਾਸਾਨੀ ਜੀਵਨ ਅਤੇ ਸਮਾਜ ਸੇਵਾ, ਸਿੱਖਿਆ ਅਤੇ ਧਾਰਮਿਕ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ ।
ਇਸ ਮੌਕੇ ਉਨ੍ਹਾਂ ਨੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸੌ ਵਰ੍ਹੇ ਮੁਕੰਮਲ ਹੋਣ ਉਪਰੰਤ ਬਾਬਾ ਇਕਬਾਲ ਸਿੰਘ ਜੀ ਵਲੋਂ ਕਾਲਜ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਰੱਖੇ ਨੀਂਹ ਪੱਥਰ ਨੂੰ ਵੀ ਯਾਦ ਕੀਤਾ।

Facebook Comments

Trending