Connect with us

ਇੰਡੀਆ ਨਿਊਜ਼

ਪੰਜਾਬ-ਹਰਿਆਣਾ ‘ਚ ਹਾਲਾਤ ਖ਼ਰਾਬ, ਪ੍ਰਦੂਸ਼ਣ ਦਾ ਲੈਵਲ ਤੀਸਰੇ ਦਿਨ 100 ਦੇ ਪਾਰ

Published

on

Condition worsens in Punjab-Haryana, pollution level crosses 100 on third day

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਤੋਂ ਵਧ ਰਿਹਾ ਹੈ। ਆਏ ਦਿਨ ਇਸ ਵਿਚ ਵਾਧਾ ਹੋ ਰਿਹਾ ਹੈ। ਹੁਣ ਫਿਰ ਕਈ ਦਿਨਾਂ ਤੋਂ ਏਅਰ ਕੁਆਲਿਟੀ ਇੰਡੈਕਸ (AQI) ਲੈਵਲ 100 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤਕ ਪਹੁੰਚ ਗਿਆ ਹੈ।

ਵੀਰਵਾਰ ਸਵੇਰੇ ਚੰਡੀਗੜ੍ਹ ਦਾ ਏਕਿਊਆਈ 115 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ। ਹੁਣ ਪ੍ਰਦੂਸ਼ਣ ਦਾ ਪੱਧਰ ਗ੍ਰੀਨ ਤੋਂ ਯੈਲੋ ਜ਼ੋਨ ‘ਚ ਪਹੁੰਚ ਚੁੱਕਾ ਹੈ। ਅਗਲੇ ਕੁਝ ਦਿਨਾਂ ‘ਚ ਇਸ ਦੇ ਓਰੇਂਜ ਜ਼ੋਨ ‘ਚ ਪਹੁੰਚਣ ਦੀ ਪੂਰੀ ਸੰਭਾਵਨਾ ਹੈ। ਹਫ਼ਤੇ ਤਕ ਹਾਲਤ ਹੋਰ ਖ਼ਰਾਬ ਹੋਵੇਗੀ। ਆਸ-ਪਾਸ ਦੇ ਸ਼ਹਿਰਾਂ ਦਾ ਹਾਲ ਵੀ ਕੁਝ ਅਜਿਹਾ ਹੀ ਹੈ।

ਜਲੰਧਰ ‘ਚ ਵੀਰਵਾਰ ਨੂੰ ਏਕਿਊਆਈ 213 ਦਰਜ ਕੀਤਾ ਗਿਆ। ਉੱਥੇ ਹੀ ਖੰਨਾ ਦਾ ਏਕਿਊਆਈ ਤਾਂ 250 ਤਕ ਪਹੁੰਚ ਗਿਆ। ਇਸ ਦਾ 200 ਤੋਂ ਜ਼ਿਆਦਾ ਹੋਣਾ ਜ਼ਿਆਦਾ ਖਰਾਬ ਮੰਨਿਆ ਜਾਂਦਾ ਹੈ। ਇਸ ਵਿਚ ਸਾਹ ਸੰਬੰਧੀ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਪਰੇਸ਼ਾਨੀ ਹੋਣ ਲਗਦੀ ਹੈ।

ਹਰਿਆਣਾ ਦੇ ਸ਼ਹਿਰਾਂ ਦਾ ਹਾਲ ਤਾਂ ਬਹੁਤ ਜ਼ਿਆਦਾ ਬੁਰਾ ਹੈ। ਇੱਥੇ ਏਕਿਊਆਈ ਖ਼ਤਰਨਾਕ ਹਾਲਤ ‘ਚ ਪਹੁੰਚ ਰਿਹਾ ਹੈ। ਅੰਬਾਲਾ ਦਾ ਏਕਿਊਆਈ 209, ਕੁਰੂਕਸ਼ੇਤਰ ਦਾ ਤਾਂ 269 ਦਰਜ ਕੀਤਾ ਗਿਆ ਜੋ ਬੇਹੱਦ ਖਰਾਬ ਸਥਿਤੀ ਦਰਸਾਉਂਦਾ ਹੈ। ਇਸੇ ਤਰ੍ਹਾਂ ਕਰਨਾਲ ਤੇ ਪਾਨੀਪਤ ਵਰਗੇ ਸ਼ਹਿਰਾਂ ਦਾ ਹਾਲ ਵੀ ਹੈ। ਪਰਾਲੀ ਸਾੜਨ ਨਾਲ ਏਕਿਊਆਈ ‘ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ।

Facebook Comments

Trending