ਇੰਡੀਆ ਨਿਊਜ਼

ਸੰਚਾਰ ਹੁਨਰ ਵਿਸ਼ੇ ਤੇ 10 ਦਿਨ੍ਹਾਂ ਸਿਖਲਾਈ ਕੋਰਸ ਸੰਪੰਨ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ “ਖੇਤੀ ਤਕਨੀਕਾਂ ਦੇ ਅਦਾਨ ਪ੍ਰਦਾਨ ਲਈ ਸੰਚਾਰ ਅਤੇ ਪ੍ਰਬੰਧਨ ਹੁਨਰ” ਵਿਸ਼ੇ ਤੇ 10 ਦਿਨ੍ਹਾਂ ਸਿਖਲਾਈ ਕੋਰਸ ਸ਼ੁਕਰਵਾਰ ਨੂੰ ਸਮਾਪਤ ਹੋ ਗਿਆ। ਇਹ ਪ੍ਰੋਗਰਾਮ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ) ਦੀ ਸਰਪ੍ਰਸਤੀ ਹੇਠ ਪੀਏਯੂ ਦੇ ਡਾਇਰੈਕਟੋਰੇਟ ਪਸਾਰ ਸਿਖਿਆ ਵੱਲੋਂ ਕਰਵਾਇਆ ਗਿਆ।

ਇਸ ਸਿਖਲਾਈ ਕੋਰਸ ਵਿੱਚ 18 ਸਿਖਿਆਰਥੀਆਂ ਨੇ ਆਈ.ਸੀ.ਏ.ਆਰ ਦੇ ਸੀ.ਬੀ.ਪੀ ਪੋਰਟਲ ਤੇ ਰਜਿਸਟਰ ਕੀਤਾ, ਜੋ ਦੇਸ਼ ਦੇ 12 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਸਨ। ਇਹ ਸਿਖਿਆਰਥੀ 13 ਵੱਖ-ਵੱਖ ਵਿਸ਼ਿਆ ਫਸਲ ਵਿਗਿਆਨ, ਪਸਾਰ ਸਿਖਿਆ, ਬਾਇਓਕੈਮਿਸਟਰੀ, ਗ੍ਰਹਿ ਵਿਗਿਆਨ, ਐਕੁਆਕਲਚਰ, ਬਾਗਬਾਨੀ, ਭੋਜਨ ਸਾਇੰਸ ਅਤੇ ਤਕਨਾਲੋਜੀ, ਮਕੈਨੀਕਲ ਇੰਜਿਅਰਿੰਗ, ਭੂਮੀ ਵਿਗਿਆਨ, ਅੰਕੜਾ ਵਿਗਿਆਨ ਅਤੇ ਪਸ਼ੂ ਪਾਲਣ ਪਸਾਰ ਵਿਗਿਆਨ}, ਜੋ ਕਿ 12 ਖੇਤੀ ਯੂਨੀਵਰਸਿਟੀਆਂ ਅਤੇ 6 ਕੇਵੀਕੇ ਨਾਲ ਸੰਬੰਧਿਤ ਸਨ।

ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ ਮੁੱਖ ਮਹਿਮਾਨ ਡਾ. ਸੰਦੀਪ ਬੈਂਸ, ਡੀਨ ਪੋਸਟ ਗ੍ਰੈਜੁਏਟ ਸਟਡੀਜ਼ ਅਤੇ ਨੋਡਲ ਅਫਸਰ, ਪੀਏਯੂ ਨੇ ਕਿਹਾ ਕਿ ਪੀਏਯੂ ਭਾਰਤ ਵਿੱਚ ਖੋਜ, ਸਿੱਖਿਆ ਅਤੇ ਪਸਾਰ ਲਈ ਇੱਕ ਮੋਹਰੀ ਰਾਜ ਖੇਤੀਬਾੜੀ ਯੂਨਵਿਰਸਿਟੀ ਹੈ। ਪੀਏਯੂ ਨੇ ਕਿਸਾਨਾਂ ਲਈ ਨਵੀਨਤਮ ਖੇਤੀ ਤਕਨੀਕਾਂ ਨਾਲ ਜੁੜ੍ਹੇ ਰਹਿਣ ਲਈ ਨਵੇਂ ਵਰਚੂਅਲ ਤਰੀਕੇ ਉਜਾਗਰ ਕੀਤੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਇਸ ਸਿਖਲਾਈ ਕੋਰਸ ਦੀ ਸਫਲਤਾ ਪੂਰਵਕ ਸਮਾਪਤੀ ਲਈ ਵਧਾਈ ਵੀ ਦਿੱਤੀ।

ਆਪਣੇ ਸਮਾਪਤੀ ਭਾਸ਼ਣ ਵਿੱਚ ਡਾ ਜੀ.ਪੀ.ਐਸ ਸੋਢੀ, ਵਧੀਕ ਨਿਰਦੇਸ਼ਕ ਪਸਾਰ ਸਿਖਿਆ ਨੇ ਕਿਹਾ ਕਿ ਪਰਸਪਰ ਸੰਚਾਰ ਇੱਕ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ, ਜਿੱਥੇ ਦੋਵੇਂ ਭਾਗੀਦਾਰ ਸਰਗਰਮ ਹੁੰਦੇ ਹਨ ਅਤੇ ਇੱਕ ਦੂਜੇ ਤੇ ਪ੍ਰਭਾਵ ਪਾ ਸਕਦੇ ਹਨ। ਇਹ ਜਾਣਕਾਰੀ ਦਾ ਇੱਕ ਗਤੀਸ਼ੀਲ, ਦੋ-ਪੱਖੀ ਪ੍ਰਵਾਹ ਹੈ। ਡਾ ਸੋਢੀ ਨੇ ਆਈ.ਸੀ.ਆਰ ਸਕੀਮਾਂ ਦੇ ਸਹਿਯੋਗ ਨਾਲ ਕੋਰਸ ਤਿਆਰ ਕਰਕੇ ਤਕਨੋਲੋਜੀ ਪ੍ਰਦਰਸ਼ਨਾਂ ਤੇ ਧਿਆਨ ਕੇਂਦਰਿਤ ਕਰਨ ੳਤੇ ਵਿਸਥਾਰ ਗਤੀਵਿਧਿਆਂ ਲਈ ਕਿਸਾਨਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਜ਼ੋਰ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.