ਪੰਜਾਬੀ

ਕੰਪਨੀ ਵਲੋਂ ਦਾਖਾ-ਮੁੱਲਾਂਪੁਰ ਕੌਮੀ ਮਾਰਗ ‘ਤੇ ਟੋਲ ਟੈਕਸ ਸ਼ੁਰੂ, ਸੜਕ ਦਾ ਕੰਮ ਅਧੂਰਾ

Published

on

ਮੁੱਲਾਂਪੁਰ (ਲੁਧਿਆਣਾ ) : ਨੈਸ਼ਨਲ ਹਾਈਵੇ ਅਥਾਰਿਟੀ ਦੀ ਬੀ.ਟੀ.ਓ. ਬੱਦੋਵਾਲ (ਲੁਧਿਆਣਾ) ਵਾਇਆ ਮੋਗਾ-ਤਲਵੰਡੀ ਭਾਈ-ਕੇ ਸੜਕ ਨੂੰ ਤਿਆਰ ਕਰਨ ਵਾਲੀ ਐੱਸੇਲ ਇਨਫਰਾ ਪ੍ਰੋਜੈਕਟ ਮੁੰਬਈ ਦੀ ਕੰਪਨੀ ਵਲੋਂ 78 ਕਿਲੋਮੀਟਰ ਸੜਕ ਤਿਆਰ ਕਰਕੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਸੌਂਪ ਦਿੱਤੀ ਗਈ।

ਲੁਧਿਆਣਾ-ਤਲਵੰਡੀ ਟੋਲ ਰੋਡ ਪ੍ਰਾਈਵੇਟ ਲਿਮ: ਕੰਪਨੀ ਐੱਸੇਲ ਇਨਫਰਾ ਵਲੋਂ ਨਿਯਮਾਂ ਹੇਠ ਟੋਲ ਦੀ ਉਗਰਾਹੀ ਤਾਂ ਸ਼ੁਰੂ ਕਰ ਦਿੱਤੀ, ਪਰ ਮੁੱਲਾਂਪੁਰ-ਦਾਖਾ ਸਮੇਤ ਕਈ ਹੋਰ ਪੁਲਾਂ ‘ਤੇ ਲਗਾਈਆਂ ਗਈਆਂ ਲਾਈਟਾਂ ਚਾਲੂ ਨਾ ਹੋਣ ਕਰਕੇ ਬਿ੍ਜ ਉੱਪਰਲੀ ਸਾਈਡ ਲੁਟੇਰਿਆਂ ਦੀ ਪਸੰਦੀਦਾ ਜਗ੍ਹਾ ਬਣ ਗਈ। ਐੱਸੇਲ ਇਨਫਰਾ ਵਲੋਂ ਮੁੱਲਾਂਪੁਰ-ਦਾਖਾ ਦੇ ਪੁਲ ‘ਤੇ ਲਗਾਈਆਂ ਲਾਈਟਾਂ ਚਾਲੂ ਨਾ ਹੋਣਾ ਭਾਵੇਂ ਕੰਪਨੀ ਦੇ ਆਰਥਿਕ ਮੁਨਾਫ਼ੇ ਵਿਚ ਵਾਧਾ ਕਰਦਾ, ਪਰ ਲੋਕਾਂ ਨੂੰ ਬੜੀ ਮੁਸ਼ਕਿਲ ਬਣੀ ਹੋਈ ਹੈ।

ਲਾਈਟਾਂ ਤੋਂ ਇਲਾਵਾ ਮੁੱਲਾਂਪੁਰ-ਦਾਖਾ ਸ਼ਹਿਰ ‘ਚ ਅਥਾਰਿਟੀ ਦੇ ਅਧਿਕਾਰਤ ਖੇਤਰ ਵਾਲੀ ਸਰਵਿਸ ਲੇਨ ਵੱਲ ਉੱਕਾ ਹੀ ਧਿਆਨ ਨਹੀਂ, ਨਾ ਹੀ ਨੈਸ਼ਨਲ ਹਾਈਵੇ ਵਿਚਕਾਰ ਡਿਵਾਈਡਰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ। ਜਦੋਂ ਚਾਹੇ ਜਿੱਥੋਂ ਚਾਹੇ ਲੋਕ ਡਿਵਾਈਡਰ ਭੰਨ੍ਹ ਕੇ ਰਸਤਾ ਸਿੱਧਾ ਕਰ ਲੈਂਦੇ ਹਨ, ਜਿਸ ਦੀ ਲੁਧਿਆਣਾ-ਤਲਵੰਡੀ ਟੋਲ ਪ੍ਰਾਈਵੇਟ ਕੰਪਨੀ ਐੱਸੇਲ ਇਨਫਰਾ ਨੂੰ ਉੱਕਾ ਹੀ ਪ੍ਰਵਾਹ ਨਹੀਂ।

ਲੋਕਾਂ ਨੇ ਮੰਗ ਕੀਤੀ ਕਿ ਟੋਲ ਰੋਡ ਹੋਣ ਕਰਕੇ ਵਾਹਨਾਂ-ਗੱਡੀਆਂ ਤੋਂ ਟੋਲ ਫੀਸ ਉਗਰਾਹੀ ਜਾਵੇ ਕੋਈ ਗੱਲ ਨਹੀਂ, ਪਰ ਅਥਾਰਿਟੀ ਅਧੂਰੇ ਕੰਮਾਂ ਨੂੰ ਤੁਰੰਤ ਪੂਰਾ ਕਰੇ ਕਿਉਂਕਿ ਸੜਕ ਵਿਚਕਾਰ ਅਧੂਰੇ ਕੰਮ ਸੜਕ ਦੁਰਘਟਨਾਵਾਂ ਨੂੰ ਜਨਮ ਦਿੰਦੇ ਹਨ। ਇਸ ਕੌਮੀ ਮਾਰਗ ਕਿਨਾਰੇ ਲੱਖਾਂ ਬੂਟੇ, ਦਰੱਖਤ ਉਜਾੜਨ ਵਾਲੀ ਇਸ ਕੰਪਨੀ ਵਲੋਂ ਹਰਿਆਵਲ ਤਹਿਤ ਬੂਟੇ ਲਾਉਣ ਲਈ ਕੋਈ ਯੋਜਨਾ ਨਹੀਂ ਕਿਉਂਕਿ ਥੋੜ੍ਹੇ ਬਹੁਤ ਬੂਟੇ ਲਗਾਏ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.