ਅਪਰਾਧ

ਕਮਿਸ਼ਨਰੇਟ ਪੁਲਿਸ ਵੱਲੋਂ ਲੁਟੇਰਾ ਗਿਰੋਹ ਦਾ ਪਰਦਾਫਾਸ਼, ਹਾਈ ਪ੍ਰੋਫਾਈਲ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ

Published

on

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 15-11-2021 ਨੂੰ ਨਵਨੀਤ ਕੁਮਾਰ ਸਿਰਵਾਸਤਵ ਅਤੇ ਅੰਮ੍ਰਿਤਾ ਨੰਦਾ ਪਤਨੀ ਨਵਨੀਤ ਕੁਮਾਰ ਸਿਰਵਾਸਤਵ ਜਿਨ੍ਹਾ ਦੀ ਸੂਆ ਰੋਡ ਗੋਬਿੰਦਗੜ੍ਹ ਫੋਕਲ ਪੁਆਇੰਟ ਏਰੀਆ ਵਿੱਖੇ ਮਨੀ ਟ੍ਰਾਸਫਰ ਦੀ ਦੁਕਾਨ ਹੈ, ਨਾਮਲੂਮ ਲੁਟੇਰਿਆਂ ਵੱਲੋਂ ਮੁੱਦਈ ਮੁਕੱਦਮਾ ਨੂੰ ਦਾਤ ਨਾਲ ਜਖਮੀ ਕਰਕੇ ਅਤੇ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਦੇ ਪੱਟ ਵਿੱਚ ਗੋਲੀ ਮਾਰ ਕੇ, ਮੋਕੇ ‘ਤੇ ਹਵਾਈ ਫਾਇਰ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਨੂੰ ਸੀ.ਆਈ.ਏ. ਸਟਾਫ-1 ਵੱਲੋਂ ਟਰੇਸ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਪਿਸਤੌਲ 315 ਬੋਰ ਸਮੇਤ 05 ਜਿੰਦਾ ਕਾਰਤੂਸ ਅਤੇ ਲੁੱਟ ਕੀਤੀ ਰਕਮ 1,05,200/- ਰੁਪਏ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਮਿਤੀ 15-11-2021 ਨੂੰ ਨਵਨੀਤ ਕੁਮਾਰ ਸਿਰਵਾਸਤਵ ਪੁੱਤਰ ਸ੍ਰੀ ਪ੍ਰਮੋਦ ਕੁਮਾਰ ਸਿਰਵਾਸਤਵ ਵਾਸੀ ਨੇੜੇ ਲਛਮੀ ਚੌਕ ਬ੍ਰਹਮਪੁਰਾ ਜਿਲ੍ਹਾ ਮੁਜਫਰਪੁਰ ਬਿਹਾਰ ਹਾਲ ਵਾਸੀ ਮਕਾਨ ਨੰਬਰ 2185/ਬੀ-4/1ਬੀ ਸੁਆ ਰੋਡ ਗੋਬਿੰਦਗੜ੍ਹ ਲੁਧਿਆਣਾ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 327 ਮਿਤੀ 16-11-2021 ਅ/ਧ 307,394,395 ਆਈ.ਪੀ.ਸੀ. 25/54/59 ਅਸਲਾ ਐਕਟ ਥਾਣਾ ਫੋਕਲ ਪੁਆਇੰਟ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਹੋਇਆ ਸੀ ਕਿ ‘ਉਸ ਦੀ ਸਿਰਵਾਸਤਵ ਐਸੋਸੀਏਟਸ ਨਾਮ ਦੀ ਮਨੀ ਟ੍ਰਾਸਫਰ, ਬਿਲ ਪੇਮੈਂਟਸ, ਵਗੈਰਾ ਰਿਚਾਰਜ ਦੀ ਦੁਕਾਨ ਹੈ’ ਮਿਤੀ 15-11-2021 ਨੂੰ ਵਕਤ ਕਰੀਬ 9 ਵਜੇ ਉਹ ਆਪਣੀ ਦੁਕਾਨ ‘ਤੇ ਮੌਜੂਦ ਸੀ ਜਿਥੇ ਕਿ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਅਤੇ ਉਸ ਦੀ ਬੇਟੀ ਬਰਤਿਕਾ ਜੋ ਕਿ ਬਜਾਰ ਤੋਂ ਸਮਾਨ ਲੈਣ ਲਈ ਆਏ ਸਨ, ਦੁਕਾਨ ਤੇ ਆ ਗਏ ਸੀ।

ਦੁਕਾਨ ਬੰਦ ਕਰਨ ਸਮੇ ਉਸ ਨੇ ਨੀਲੇ ਰੰਗ ਦੇ ਬੈਗ ਵਿੱਚ ਰੁਟੀਨ ਦੀ ਤਰ੍ਹਾਂ ਰਕਮ 5,80000/- ਰੁਪਏ, ਲੈਪਟਾਪ ਮਾਰਕਾ ਡੈਲ, ਮੋਬਾਇਲ ਫੋਨ ਰੈਡਮੀ ਨੋਟ ਪ੍ਰੋ, 2 ਏਟੀਐਮ, ਇੱਕ ਡੈਵਿਟ ਕਾਰਡ, ਡਿਵਾਈਸ ਮਾਇਕਰੋ ਪਾਈ ਸੀ। ਜਦੋ ਉਹ ਸਮੇਤ ਆਪਣੀ ਪਤਨੀ ਤੇ ਆਪਣੀ ਬੇਟੀ ਦੇ ਦੁਕਾਨ ਦਾ ਸ਼ਟਰ ਬੰਦ ਕਰਨ ਲੱਗਾ ਤਾਂ ਦੁਕਾਨ ਤੇ 3 ਨਾਮਲੂਮ ਵਿਅਕਤੀ ਆਏ। ਜਿਨ੍ਹਾ ਦੇ ਹੱਥ ਵਿੱਚ ਦਾਤ ਸੀ ਅਤੇ ਉਨ੍ਹਾਂ ਨੂੰ ਡਰਾਉਣ ਲੱਗੇ ਕਿ ਚੁੱਪਚਾਪ ਸਾਰਾ ਸਮਾਨ ਦੇ ਦਿਉ ਨਹੀਂ ਤਾਂ ਜਾਨ ਤੋਂ ਮਾਰ ਦੇਵਾਗੇ। ਜਦੋ ਉਸ ਨੇ ਅਤੇ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਨੇ ਨਾਮਲੂਮ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਚੋ ਇੱਕ ਵਿਅਕਤੀ ਨੇ ਉਸ ਦੇ ਹੱਥ ਪਰ ਦਾਤ ਮਾਰਕੇ ਉਸ ਨੂੰ ਜਖਮੀ ਕਰ ਦਿੱਤਾ ਤਾ ਉਸੇ ਵਕਤ 2 ਹੋਰ ਨਾਮਲੂਮ ਵਿਅਕਤੀ ਦੁਕਾਨ ਅੰਦਰ ਆ ਗਏ ਅਤੇ ਜਿਨ੍ਹਾ ਵਿੱਚੋ ਇੱਕ ਕੋਲ ਪਿਸ਼ਤੌਲ ਸੀ । ਜਿਨ੍ਹਾਂ ਨੇ ਮਾਰ ਦੇਣ ਦੀ ਨੀਯਤ ਨਾਲ ਗੋਲੀ ਚਲਾਈ, ਜੋ ਗੋਲੀ ਉਸ ਦੀ ਪਤਨੀ ਅੰਮ੍ਰਿਤਾ ਨੰਦਾ ਦੇ ਸੱਜੇ ਪੱਟ ਵਿੱਚ ਲੱਗੀ ਅਤੇ ਮੁਦੱਈ ਪਾਸੋਂ ਨਾਮਲੂਮ ਦੋਸ਼ੀ ਨੀਲੇ ਰੰਗ ਦਾ ਬੈਗ ਜਿਸ ਵਿੱਚ ਉਕਤ ਸਮਾਨ ਅਤੇ ਕੈਸ਼ ਸੀ ਲੁੱਟ ਕੇ ਲੈ ਗਏ। ਇਸ ਹਾਦਸੇ ਦੋਰਾਨ ਮੁਦੱਈ ਦੀ ਬੇਟੀ ਬਰਤਿਕਾ ਦੇ ਹੱਥ ‘ਤੇ ਵੀ ਸੱਟ ਲੱਗੀ ਸੀ।

ਵਾਰਦਾਤ ਤੋਂ ਤੁਰੰਤ ਬਾਅਦ ਸੀ.ਆਈ.ਏ. ਸਟਾਫ -1 ਦੀ ਪੁਲਿਸ ਪਾਰਟੀ ਅਤੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਪਾਰਟੀ ਨੂੰ ਮੌਕੇ ‘ਤੇ ਭੇਜਿਆ ਗਿਆ ਸੀ ਅਤੇ ਆਦੇਸ਼ ਦਿੱਤੇ ਗਏ ਸਨ ਕਿ ਮੁਕੱਦਮੇ ਵਿੱਚ ਨਾਮਲੂਮ ਵਿਅਕਤੀਆਂ ਦਾ ਸੁਰਾਗ ਲਗਾ ਕੇ ਹਰ ਹਾਲਤ ਵਿੱਚ ਮੁੱਕਦਮਾ ਟਰੇਸ ਕੀਤਾ ਜਾਵੇ। ਸੀ.ਆਈ.ਏ. ਸਟਾਫ -1 ਦੀ ਟੀਮ ਵੱਲੋਂ ਲਗਾਤਾਰ ਦੋਸ਼ੀਆਨ ਦਾ ਸਰਾਗ ਲਗਾਉਣ ਲਈ ਵਾਰਦਾਤ ਵਾਲੀ ਜਗ੍ਹਾਂ ਦੇ ਨੇੜੇ ਪੈਦੇ ਢੰਡਾਰੀ ਖੁਰਦ ਏਰੀਆ ਵਿੱਚ ਮੋਕਾ ਵਾਰਦਾਤ ਤੋਂ ਮਿਲੀਆਂ ਸੀ.ਸੀ.ਟੀ.ਵੀ. ਫੁਟੇਜ ਤੇ ਖੂਫੀਆਂ ਤੌਰ ਤੇ ਤਫਤੀਸ਼ ਕੀਤੀ ਜਾ ਰਹੀ ਸੀ। ਜਿਸ ‘ਤੇ ਸੀ.ਆਈ.ਏ. ਸਟਾਫ-1 ਵੱਲੋਂ ਕਾਰਵਾਈ ਕਰਦੇ ਹੋਏ ਨਾਮਲੂਮ ਦੋਸ਼ੀਆਨ ਦਾ ਸੁਰਾਗ ਲਗਾ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਨ ਅਤੇ ਵਾਰਦਾਤ ਦੀ ਰੈਕੀ ਕਰਨ ਵਾਲੇ ਇੱਕ ਦੋਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਗ੍ਰਿਫਤਾਰ ਦੋਸ਼ੀ: (1) ਬੋਬੀ ਸਿੰਘ ਉਰਫ ਬੋਬੀ ਪੁੱਤਰ ਸਿਧਾਰਥ ਵਾਸੀ ਪਿੰਡ ਸਿੱਧੂਵਾਲਾ ਭਾਦਸੋਂ ਚੁੰਗੀ ਰੋਡ ਸੂਬੇਦਾਰ ਕਰਤਾਰ ਸਿੰਘ ਕਲੋਨੀ ਪਟਿਆਲਾ ਹਾਲ ਵਾਸੀ ਮੱਖਣ ਦਾ ਵਿਹੜਾ ਇੰਜਣ ਸ਼ੈਡ ਗਲੀ ਨੰਬਰ 3 ਮਨਜੀਤ ਨਗਰ ਲੁਧਿਆਣਾ, 2) ਸਲਿੰਦਰ ਮਿਸ਼ਰਾ ਉਰਫ ਜੋਨੀ ਬਾਬਾ ਪੁੱਤਰ ਪ੍ਰਸ਼ਾਤ ਮਿਸ਼ਰਾ ਵਾਸੀ ਮਕਾਨ ਨੰਬਰ 74 ਸਾਹਮਣੇ ਲਖਮੀਪੁਰ ਪਬਲਿਕ ਸਕੂਲ ਮੁਹੱਲਾ ਦੁਆਰਕਾਪੁਰੀ ਕਲੋਨੀ ਚੌਕੀ ਸੰਕਟਾ ਦੇਵੀ ਮੰਦਰ ਜਿਲ੍ਹਾ ਲਖੀਮਪੁਰ ਖਿਰੀ ਯੂਪੀ, ਹਾਲ ਵਾਸੀ c/o ਹਿੰਦ ਏਕਤਾ ਸੇਵਾ, 33 ਫੁੱਟਾ ਰੋਡ ਨੇੜੇ ਐਚ.ਡੀ.ਐਫ.ਸੀ. ਬੈਂਕ ਦਾ ਏ.ਟੀ.ਐਮ. ਪਿੱਪਲ ਚੌਕ ਲੁਧਿਆਣਾ. 3) ਸੁਨੀਲ ਕੁਮਾਰ ਪੁੱਤਰ ਸ਼ੱਤਰੂਧਨ ਠਾਕਰ ਵਾਸੀ ਪਿੰਡ ਲੋਹਾ ਕਮਰੀਆ ਥਾਣਾ ਪਿਰੋਲ ਜਿਲ੍ਹਾ ਮਧੂਵਨੀ ਬਿਹਾਰ ਹਾਲ ਵਾਸੀ ਗਿਆਨ ਸਿੰਘ ਦਾ ਵਿਹੜਾ, ਗਲੀ ਨੰਬਰ 0 ਠੇਕਾ ਵਾਲੀ ਗਲੀ ਢੰਡਾਰੀ ਖੁਰਦ ਲੁਧਿਆਣਾ (ਜਿਸ ਨੇ ਰੈਕੀ ਕੀਤੀ ਸੀ).

Facebook Comments

Trending

Copyright © 2020 Ludhiana Live Media - All Rights Reserved.