ਪੰਜਾਬੀ
ਐਸ ਸੀ ਡੀ ਸਰਕਾਰੀ ਕਾਲਜ ਵਿਖੇ ਵਿਦਿਅਕ ਵਰ੍ਹੇ ਦਾ ਆਗਾਜ਼
Published
2 years agoon

ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਵਿਖੇ ਵਿਦਿਅਕ ਵਰ੍ਹਾ 2023-24 ਵਿੱਚ ਦਾਖਲ ਹੋਏ ਸਮੂਹ ਅੰਡਰ ਗਰੈਜੂਏਟ ਵਿਦਿਆਰਥੀਆਂ ਨਾਲ ਸਾਹਿਰ ਆਡੀਟੋਰੀਅਮ ਵਿਖੇ ਇੱਕ ਵਿਸ਼ੇਸ਼ ਵਿਦਿਆਰਥੀ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਨੇ ਕਾਲਜ ਦੇ ਵਿਦਿਆਰਥੀਆਂ ਦਾ ਨਵੇ ਵਿਦਿਅਕ ਵਰੇ ਵਿਚ ਸਵਾਗਤ ਕੀਤਾ।
ਉਨ੍ਹਾਂ ਨੇ ਕਾਲਜ ਦੇ ਰੌਸ਼ਨ ਇਤਿਹਾਸ ਨੂੰ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਉਨ੍ਹਾਂ ਨੂੰ ਕਾਲਜ ਦੇ ਅਮੀਰ ਅਤੇ ਵਿਸ਼ੇਸ਼ ਪ੍ਰੰਪਰਾ ‘ਤੇ ਚਲਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਵੱਖ-ਵੱਖ ਵਿਸ਼ਿਆਂ ਤੇ ਨਵੇਂ ਆਏ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ । ਇਸ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ ਨੂੰ ਕਾਲਜ ਵਿਚਲੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ ।
ਡਾ ਸੱਤਿਆ ਰਾਣੀ ਨੇ ਕਾਲਜ ਵਿੱਚ ਅਨੁਸਾਸ਼ਨ ਸੰਬਧੀ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ ।ਡਾ ਨੀਲਮ ਭਾਰਦਵਾਜ ਨੇ ਆਰਟਸ ਗਰੁੱਪ ਦੇ ਟਾਈਮ ਟੇਬਲ ਸੰਗੀਤ ਕਲੱਬ ਵੂਮੈਨ ਡਿਵੈਲਪਮੈਂਟ ਸੈਲ ਆਈ ਆਈ ਸੀ ਦੀ ਭਰਪੂਰ ਜਾਣਕਾਰੀ ਦਿੱਤੀ ।ਡਾ ਕੁਲਵੰਤ ਸਿੰਘ ਨੇ ਕਾਲਜ ਵਿਚ ਖੇਡਾਂ ਸੰਬੰਧਤ ਸਾਰੀਆਂ ਖੇਡਾਂ ਦੀ ਜਾਣਕਾਰੀ ਦਿੱਤੀ ।ਡਾ ਸਜਲਾ ਨੇ ਕਾਲਜ ਵਿੱਚ ਚਲਦੇ ਪਲੇਸਮੈਂਟ ਸੈਲ ਅਤੇ ਵਿਦਿਆਰਥੀ ਕੌਂਸਲ ਦੀ ਜਾਣਕਾਰੀ ਦਿੱਤੀ ।
ਸ੍ਰੀਮਤੀ ਗੀਤਾਂਜਲੀ ਪਬਰੇਜਾ ਐਨ.ਐਸ.ਐਸ. ਰੈਡ ਰਿਬਨ ਅਤੇ ਹੋਰ ਲੋੜੀਂਦੇ ਸਾਰੇ ਵਿਭਾਗਾਂ ਸਬੰਧੀ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਸਭਿਆਚਾਰਕ ਬਣਨ ਦੀ ਪ੍ਰਥਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਡਾ. ਨਿਤਿਨ ਸੂਦ ਐਨ.ਸੀ.ਸੀ ਦੀ ਜਾਣਕਾਰੀ ਦਿੱਤੀ । ਉਚੇਰੀ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਨਵੇ ਵਿਦਿਆਰਥੀਆਂ ਲਈ ਲਿੰਗ ਸੰਵੇਦਨਸ਼ੀਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
You may like
-
ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ ਸਕੂਲਾਂ ਨੂੰ ਸਖ਼ਤ ਹਦਾਇਤਾਂ, ਜੇਕਰ ਕੋਈ ਲਾਪਰਵਾਹੀ ਹੋਈ ਤਾਂ…
-
ਵਿਦਿਆਰਥੀਆਂ ਦੇ ਮਾਪਿਆਂ ਲਈ ਵੱਡੀ ਖ਼ਬਰ, ਨਵੇਂ ਸੈਸ਼ਨ ਤੋਂ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ
-
ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਕੀਤੇ ਹੁਕਮ
-
ਐਚ.ਆਈ.ਵੀ. ਏਡਜ਼ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਲਈ ਕਰਵਾਏ ਰੀਲ ਮੇਕਿੰਗ ਮੁਕਾਬਲੇ
-
ਨਵੇਂ ਅਕਾਦਮਿਕ ਸਾਲ ਲਈ ਵਿਦਿਆਰਥੀਆਂ ਲਈ ਕਰਵਾਇਆ ਇੰਡਕਸ਼ਨ ਪ੍ਰੋਗਰਾਮ
-
ਲੁਧਿਆਣਾ ਦੇ ਕਾਲਜ ‘ਚ ਚੰਦਰਯਾਨ-3 ਦੀ ਲੈਂਡਿੰਗ ਦਾ ਹੋਵੇਗਾ ਲਾਈਵ ਪ੍ਰਸਾਰਣ