ਪੰਜਾਬੀ
ਸਰਕਾਰੀ ਕਾਲਜ ਲੜਕੀਆਂ ਵਿਖੇ ਅਕਾਦਮਿਕ ਸੈਸ਼ਨ 2023- 24 ਦਾ ਆਗਾਜ਼
Published
2 years agoon

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਅਕਾਦਮਿਕ ਸੈਸ਼ਨ 2023- 24 ਦਾ ਆਗਾਜ਼ ਨਵੀਆਂ ਵਿਦਿਆਰਥਣਾਂ ਦੀ ਅਸੈਂਬਲੀ ਰਾਹੀਂ ਕੀਤਾ ਗਿਆ। ਇਸ ਅਸੈਂਬਲੀ ਵਿੱਚ ਸ਼੍ਰੀਮਤੀ ਮਨਜੀਤ ਕੌਰ ਸੋਢੀਆ ਸਾਬਕਾ ਪ੍ਰਿੰਸੀਪਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਾਈਸ ਪ੍ਰਿੰਸੀਪਲ ਅਤੇ ਸੀਨੀਅਰ ਟਿਊਟਰ ਗੁਰਜਿੰਦਰ ਕੌਰ ਨੇ ਵਿਦਿਆਰਥਣਾਂ ਨਾਲ ਆਪਸੀ ਤਾਲਮੇਲ ਅਤੇ ਨੇੜਤਾ ਕਾਇਮ ਕਰਨ ਦੇ ਲਈ ਟਿਊਟਰ ਅਤੇ ਟਟੋਰੀਅਲ ਗਰੁੱਪਾਂ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਰਾਜੀਵ ਸਹਿਗਲ ਨੇ ਲਾਇਬ੍ਰੇਰੀ ਅਤੇ ਡਿਜੀਟਲ ਲਾਇਬ੍ਰੇਰੀ ਬਾਰੇ, ਸ਼੍ਰੀਮਤੀ ਬਲਜੀਤ ਕੌਰ ਨੇ ਸੂਬਾ ਪੱਧਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਜ਼ੀਫ਼ਿਆਂ ਬਾਰੇ, ਲੈਫਟੀਨੈਂਟ ਜਸਦੀਪ ਕੌਰ,ਐਨ ਸੀ ਸੀ ਅਤੇ ਐਨ ਐਸ ਐਸ ਬਾਰੇ , ਮਾਧਵੀ ਵਸ਼ਿਸ਼ਠ ਨੇ ਰੌਟਰੈਕਟ ਅਤੇ ਯੂਥ ਕਲੱਬ ਬਾਰੇ, ਡਾਕਟਰ ਸ਼ਰਨਜੀਤ ਪਰਮਾਰ ਨੇ ਐਂਟੀ ਗੈਗਿੰਗ ਅਤੇ ਘਰੇਲੂ ਇਮਤਿਹਾਨਾਂ ਬਾਰੇ, ਹਰਲੀਨ ਕੌਰ ਦੂਆ ਨੇ ਵਿਦਿਆਰਥੀਆਂ ਦੀ ਕਾਲਜ ਕੌਂਸਲ ਬਾਰੇ, ਡਾਕਟਰ ਜਸਪ੍ਰੀਤ ਕੌਰ ਜੀ ਨੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦੁਆਰਾ ਕਾਲਜ ਵਿੱਚ ਚੱਲ ਰਹੇ ਸਰਟੀਫਿਕੇਟ ਅਤੇ ਡਿਪਲੋਮਾ ਕੋਰਸਾਂ ਬਾਰੇ ਵਿਦਿਆਰਥਣਾ ਨੂੰ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਸ਼੍ਰੀਮਤੀ ਲੱਤਾ ਨੇ ਵਿਸ਼ੇਸ਼ ਮਹਿਮਾਨ ਦੀ ਸ਼ਖ਼ਸੀਅਤ ਤੇ ਚਾਨਣਾ ਪਾਉਂਦਿਆਂ ਨਵੀਆਂ ਵਿਦਿਆਰਥਣਾਂ ਨੂੰ ਕਾਲਜ ਦੇ ਵਿਹੜੇ ਵਿੱਚ ਆਉਣ ਤੇ ਜੀ ਆਇਆ ਅਤੇ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ਵਿੱਚ ਸਫਾਈ ,ਅਨੁਸ਼ਾਸ਼ਨ ਅਤੇ ਮਿਹਨਤ ਦੇ ਬਲਬੂਤੇ ਆਪਣੇ ਸੁਨਹਿਰੀ ਭਵਿੱਖ ਸਿਰਜਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਿਸ਼ੇਸ਼ ਮਹਿਮਾਨ ਮਨਜੀਤ ਕੌਰ ਸੋਢੀਆ ਨੇ ਵਿਦਿਆਰਥਣ ਨੂੰ ਸੰਬੋਧਿਤ ਹੁੰਦਿਆਂ ਉੱਚਾ ਆਚਰਣ ਅਤੇ ਚੰਗਾ ਇਨਸਾਨ ਬਣਨ ਲਈ ਉਤਸ਼ਾਹਿਤ ਕੀਤਾ ।
You may like
-
ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ ਸਕੂਲਾਂ ਨੂੰ ਸਖ਼ਤ ਹਦਾਇਤਾਂ, ਜੇਕਰ ਕੋਈ ਲਾਪਰਵਾਹੀ ਹੋਈ ਤਾਂ…
-
ਵਿਦਿਆਰਥੀਆਂ ਦੇ ਮਾਪਿਆਂ ਲਈ ਵੱਡੀ ਖ਼ਬਰ, ਨਵੇਂ ਸੈਸ਼ਨ ਤੋਂ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ
-
ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਕੀਤੇ ਹੁਕਮ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਗਿਆ ‘ਮੇਲਾ ਧੀਆਂ ਦਾ’
-
ਵਿਦਿਆਰਥਣਾਂ ਨੇ ਭਗਤ ਸਿੰਘ ਜੀ ਦੇ ਜੀਵਨ ਦੇ ਅਣਸੁਣੇ ਪਹਿਲੂਆਂ ਨੂੰ ਆਪਣੀ ਆਵਾਜ਼ ‘ਚ ਕੀਤਾ ਪੇਸ਼