ਪੰਜਾਬੀ

ਖ਼ਾਲਸਾ ਕਾਲਜਸ ਗੁਰੂਸਰ ਸਧਾਰ ਵਲੋਂ ਮਨਾਇਆ ਗਿਆ ਯਾਦਗਾਰੀ ਸਮਾਗਮ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ਸ ਵਲੋਂ ਆਪਣੇ ਸਾਬਕਾ ਪ੍ਰਧਾਨ ਸਵ: ਸ੍ਰ ਬਖ਼ਤਾਵਰ ਸਿੰਘ ਗਿੱਲ ਦੀ ਸਾਲਾਨਾ ਯਾਦ ਨੂੰ ਸਮਰਪਿਤ ਯਾਦਗਾਰੀ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਅੰਤਰ ਕਾਲਜ ਗੁਰਬਾਣੀ ਗਾਇਨ ਮੁਕਾਬਲਿਆਂ ਸਮੇਤ ਫਰੀ ਮੈਡੀਕਲ ਚੈੱਕ ਅੱਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਕਾਲਜ ਦੇ ਨਿਹੰਗ ਸ਼ਮਸ਼ੇਰ ਸਿੰਘ ਹਾਲ ਵਿਖੇ ਆਰੰਭ ਕੀਤੇ ਹੋਏ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਉਪਰੰਤ ਗੁਰਬਾਣੀ ਗਾਇਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵੱਖ^ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਲੁਧਿਆਣਾ ਦੀ ਟੀਮ ਨੇ ਪਹਿਲਾ, ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ, ਲੁਧਿਆਣਾ ਦੀ ਟੀਮ ਨੇ ਦੂਜਾ ਅਤੇ ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਗੁਰੂ ਨਾਨਕ ਖ਼ਾਲਸਾ ਕਾਲਜ, ਗੁਜਰਖਾਨ ਕੈਂਪਸ, ਲੁਧਿਆਣਾ ਅਤੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਆਫ ਐਜੂਕੇਸ਼ਨ, ਗੁਰੂਸਰ ਸਧਾਰ ਦੀਆਂ ਟੀਮਾਂ ਨੂੰ ਕ੍ਰਮਵਾਰ ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਹੋਇਆ।

ਵਿਅਕਤੀਗਤ ਗਾਇਨ ਵਿਚ ਜਸਪ੍ਰੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਨੇ ਪਹਿਲਾ, ਸਿਮਰਨਦੀਪ ਕੌਰ, ਗੁਰੂ ਨਾਨਕ ਖ਼ਾਲਸਾ ਕਾਲਜ, ਗੁਜਰਖਾਨ ਕੈਂਪਸ, ਲੁਧਿਆਣਾ ਨੇ ਦੂਜਾ ਅਤੇ ਜਸਲੀਨ ਕੌਰ, ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ, ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬਤੌਰ ਮੁਖ ਮਹਿਮਾਨ ਪਹੁੰਚੇ ਡਾ ਚਰਨਕਮਲ ਸਿੰਘ ਅਤੇ ਸਮੂਹ ਮਹਿਮਾਨਾਂ ਨੂੰ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਵਲੋਂ ‘ਜੀ ਆਇਆ’ ਆਖਿਆ ਗਿਆ।

ਡਾ ਚਰਨਕਮਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸਲ ਧਰਮ ਸਮਾਜ ਸੇਵਾ ਹੀ ਹੁੰਦਾ ਹੈ ਅਤੇ ਸ੍ਰ ਬਖਤਾਵਰ ਸਿੰਘ ਗਿੱਲ ਜੀ ਨੇ ਆਪਣੇ ਜੀਵਨ ਕਾਲ ਵਿਚ ਵਿੱਦਿਅਕ ਸੰਸਥਾਵਾਂ ਦੇ ਮਾਧਿਅਮ ਰਾਹੀਂ ਸਮਾਜ ਸੇਵਾ ਵਿਚ ਬਹੁਮੁੱਲਾ ਯੋਗਦਾਨ ਪਾ ਕੇ ਅਸਲ ਧਰਮ ਕਮਾਇਆ ਹੈ। ਮੁਕਾਬਲੇ ਦੇ ਜੇਤੂ ਵਿਿਦਆਰਥੀਆਂ ਤੇ ਹੋਰ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.