Connect with us

ਪੰਜਾਬ ਨਿਊਜ਼

ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ

Published

on

Cold nights in June, know the weather condition of the next days

ਲੁਧਿਆਣਾ : ਪੰਜਾਬ ਵਿਚ ਮਈ ਜਿੱਥੇ ਠੰਡਾ ਲੰਘਿਆ ਹੈ, ਉਥੇ ਹੀ ਜੂਨ ਦੀਆਂ ਸ਼ੁਰੂਆਤੀ ਰਾਤਾਂ ਵੀ ਠੰਡੀਆਂ ਲੰਘ ਰਹੀਆਂ ਹਨ। ਇਨ੍ਹੀਂ ਦਿਨੀਂ ਜਿੱਥੇ ਨਿਊਨਤਮ ਤਾਪਮਾਨ 22 ਤੋਂ 25 ਡਿਗਰੀ ਤਕ ਰਿਕਾਰਡ ਹੁੰਦਾ ਹੈ। ਉਥੇ ਹੀ ਇਸ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੂਨ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਜਦੋਂ ਤੇਜ਼ ਗਰਮੀ ਵਾਲਾ ਸੀਜ਼ਨ ਚੱਲ ਰਿਹਾ ਹੁੰਦਾ ਹੈ, ਉਦੋਂ ਠੰਡੀਆਂ ਰਾਤਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਨਿਊਨਤਮ ਤਾਪਮਾਨ ਇਸ ਸਮੇਂ 19 ਤੋ 21 ਡਿਗਰੀ ਵਿਚ ਹੀ ਰਿਕਾਰਡ ਕੀਤਾ ਗਿਆ ਹੈ।

ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਪਹਾੜਾਂ ’ਤੇ ਬਰਫਬਾਰੀ ਹੋ ਰਹੀ ਹੈ ਜਦਕਿ ਮੈਦਾਨੀ ਇਲਾਕਿਆਂ ਵਿਚ ਵੀ ਭਾਰੀ ਬਾਰਿਸ਼ ਹੋਈ ਹੈ। 6 ਜੂਨ ਤਕ ਸੰਭਾਵਤ ਬੱਦਲ ਛਾਏ ਰਹਿਣ ਦੀ ਉਮੀਦ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲਣੀ ਸੁਭਾਵਕ ਹੈ। ਇਸ ਕਾਰਣ ਹਵਾ ਵਿਚ ਨਮੀ ਕਾਫੀ ਵੱਧਣ ਨਾਲ ਨਿਊਨਤਮ ਤਾਪਮਾਨ ਵਿਚ ਵੱਡੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29 ਤੋਂ 33 ਡਿਗਰੀ ਤਕ ਦਰਜ ਹੋਇਆ ਹੈ, ਜੋ ਆਮ ਤੋਂ 9 ਡਿਗਰੀ ਤਕ ਘੱਟ ਹੈ।

Facebook Comments

Trending