ਪੰਜਾਬ ਨਿਊਜ਼
CM ਮਾਨ ਦਾ ਪੰਜਾਬ ਦੇ ਅਧਿਆਪਕਾਂ ਨੂੰ ਵੱਡਾ ਤੋਹਫਾ, ਕੀਤਾ ਇਹ ਐਲਾਨ
Published
4 weeks agoon
By
Lovepreet
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੈਗੋਰ ਥੀਏਟਰ ਵਿਖੇ ਨਵ-ਨਿਯੁਕਤ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕ ਸਰਕਾਰੀ ਨੌਕਰੀਆਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਸਨ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਕਰੀਆਂ ਦੇਣ ਲਈ ਇੱਕ ਰੁਪਏ ਦੀ ਵੀ ਰਿਸ਼ਵਤ ਨਹੀਂ ਲੈਂਦੀ ਅਤੇ ਨਾ ਹੀ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਹੁੰਦਾ ਹੈ।
ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ ਅਤੇ ਅਸੀਂ ਚਾਹੇ ਕੋਈ ਵੀ ਵਾਧੂ ਕੰਮ ਕਰੀਏ ਜਾਂ ਸਟਾਫ਼ ਰੱਖੀਏ, ਅਧਿਆਪਕਾਂ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਤਰੱਕੀ ਕਰ ਰਹੇ ਹਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਇੱਥੇ ਆ ਕੇ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਪੜ੍ਹਾ ਸਕਣ। ਉਨ੍ਹਾਂ ਨਵ-ਨਿਯੁਕਤ ਉਮੀਦਵਾਰਾਂ ਨੂੰ ਤਬਾਗਲੇ ਲਈ ਅਪਲਾਈ ਨਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਤਰੱਕੀ ਲਈ ਹਰ ਕਿਸੇ ਨੂੰ ਆਪਣਾ ਜੱਦੀ ਘਰ ਛੱਡਣਾ ਪੈਂਦਾ ਹੈ, ਜਿਸ ਤਰ੍ਹਾਂ ਉਹ ਹੋਰ ਮੰਤਰੀਆਂ ਸਮੇਤ ਆਪਣਾ ਪਿੰਡ ਸਤੌਜ ਛੱਡ ਕੇ ਚੰਡੀਗੜ੍ਹ ਵਿੱਚ ਰਹਿ ਰਹੇ ਹਨ ਤਾਂ ਜੋ ਸਰਕਾਰ ਦਾ ਕੰਮ ਵਧੀਆ ਢੰਗ ਨਾਲ ਚੱਲ ਸਕੇ।ਨਸ਼ਿਆਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਆਦੀ ਨੌਜਵਾਨਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲਿਆਂ ‘ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੇ ਘਰ ਵੀ ਢਾਹ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
You may like
-
ਪੰਜਾਬ ਦਾ ਸਭ ਤੋਂ ਚਰਚਿਤ ਘੁਟਾਲਾ ਮਾਮਲਾ, 3 ਅਧਿਕਾਰੀ ਤੇ ……
-
ਕੇਂਦਰ ਸਰਕਾਰ ਨੇ ਜਲੰਧਰ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਇਹ ਸੇਵਾ ਹੋਣ ਜਾ ਰਹੀ ਸ਼ੁਰੂ
-
ਕੇਜਰੀਵਾਲ ਦੀ ਧੀ ਦੇ ਵਿਆਹ ‘ਚ ਆਪਣੀ ਪਤਨੀ ਨਾਲ ਇਸ ਅੰਦਾਜ਼ ‘ਚ ਨਜ਼ਰ ਆਏ CM ਮਾਨ, ਤਸਵੀਰਾਂ ਵਾਇਰਲ
-
ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦੇ ਐਲਾਨ ਤੋਂ ਬਾਅਦ, ਆਈ ਮੁਸੀਬਤ, ਇਹ ਹੁਕਮ ਦੁਬਾਰਾ ਕੀਤੇ ਜਾਰੀ
-
ਪੰਜਾਬ ਦੇ ਨੈਸ਼ਨਲ ਹਾਈਵੇਅ ‘ਤੇ ਵੱਡਾ ਹਾ/ਦਸਾ, ਕਾਰ ਦੇ ਉੱਡੇ ਪਰਖਚੇ
-
ਪੰਜਾਬ ਦੀ ਕੇਂਦਰੀ ਜੇਲ੍ਹ ‘ਚ ਵੱਡੀ ਵਾਰਦਾਤ, ਮਿੰਟਾਂ ‘ਚ ਹੀ ਮੱਚ ਗਈ ਹਫੜਾ-ਦਫੜੀ , ਪੜ੍ਹੋ…