ਪੰਜਾਬ ਨਿਊਜ਼

CM ਮਾਨ ਨੇ ‘ਕੈਟਲ ਫੀਡ ਪਲਾਂਟ’ ਦਾ ਰੱਖਿਆ ਨੀਂਹ ਪੱਥਰ

Published

on

ਰਾਜਪੁਰਾ ਵਿਚ ਹਾਲੈਂਡ ਦੀ ਕੰਪਨੀ ਵੱਲੋਂ ਸਥਾਪਤ ਕੀਤੇ ਜਾ ਰਹੇ ਕੈਟਲ ਫੀਡ ਪਲਾਂਟ ਦਾ ਮੁੱਖ ਮੰਤਰੀ ਮਾਨ ਨੇ ਨੀਂਹ ਪੱਥਰ ਰੱਖਿਆ। 138 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਪਲਾਂਟ ਨੂੰ ਲੈ ਕੇ ਸੀਐੱਮ ਨੇ ਕਾਫੀ ਉਮੀਦਾਂ ਪ੍ਰਗਟਾਈਆਂ। ਰਾਜਪੁਰਾ ਪਹੁੰਚਣ ‘ਤੇ ਸੀਐੱਮ ਦਾ ਸਵਾਗਤ ਨੀਦਰਲੈਂਡ ਤੋਂ ਪਹੁੰਚੇ ਡਿਗਨਟਰੀਜ ਨੇ ਕੀਤਾ।

ਇਸ ਦੌਰਾਨ ਨੀਦਰਲੈਂਡ ਦੀ ਰਾਜਦੂਤ ਮੇਰਿਸਾ ਗੇਰਾਡਾਜ ਨੇ ਸੀਐੱਮ ਨੂੰ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਤੋਂ ਪਹਿਲਾਂ ਕੰਪਨੀ ਦੇ ਜਨਰਲ ਡਾਇਰੈਕਟਰ ਤਨਵੀਰ ਅਹਿਮਦ, ਰਡਗਰ ਆਇਨਸ ਤੇ ਰਾਜਦੂਤ ਮੇਰਿਸਾ ਗੇਰਾਡਜ ਦੀ ਮੌਜੂਦਗੀ ਵਿਚ ਸੀਐੱਮ ਨੇ ਨੀਂਹ ਪੱਥਰ ਰੱਖਿਆ।

ਇਸ ਮੌਕੇ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਨਿਵੇਸ਼ ਦੇ ਨਜ਼ਰੀਏ ਤੋਂ ਸਾਰਿਆਂ ਦਾ ਮਨਪਸੰਦ ਸੂਬਾ ਹੈ। ਉਨ੍ਹਾਂ ਨੇ ਲੁਧਿਆਣਾ ਵਿਚ ਐਗਰੀਕਲਚਰ ਯੂਨੀਵਰਸਿਟੀ ਦੀ ਖਾਸੀਅਤ ਬਾਰੇ ਦੱਸਿਆ ਤੇ ਨਾਲ ਹੀ ਪੰਜਾਬ ਵਿਚ ਆਲੂ ਦੀ ਖੇਤੀ, ਪਿਆਜ ਦਾ ਤੇਲ, ਫੁੱਲਾਂ ਤੇ ਸੁੱਕੇ ਫੁੱਲਾਂ ਦੀ ਖੇਤੀ ਨਾਲ ਹੋ ਰਹੇ ਫਾਇਦੇ ਵੀ ਦੱਸੇ। ਉਨ੍ਹਾਂ ਨੇ ਵਪਾਰ ਲਈ ਮੱਛੀ ਪਾਲਣ ਤੇ ਹਾਰਟੀਕਲਚਰ ‘ਤੇ ਕਾਫੀ ਜ਼ੋਰ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.