Connect with us

ਪੰਜਾਬ ਨਿਊਜ਼

CM ਮਾਨ- ਗੁਰਪ੍ਰੀਤ ਦੇ ਵਿਆਹ ਦੀ ਵਰ੍ਹੇਗੰਢ : ਮੰਤਰੀ, ਵਿਧਾਇਕ ਤੇ ਸੈਲੀਬ੍ਰਿਟੀ ਪਹੁੰਚਣਗੇ ਚੰਡੀਗੜ੍ਹ ਕਲੱਬ

Published

on

CM Hon. Gurpreet Kaur's wedding anniversary today, ministers, MLAs and celebrities will reach Chandigarh Club

ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੀ ਵਿਆਹ ਦੀ ਵਰ੍ਹੇਗੰਢ ਅੱਜ ਹੈ। ਇਸ ਲਈ ਮੁੱਖ ਮੰਤਰੀ ਰਿਹਾਇਸ਼ ਦੇ ਸਾਹਮਣੇ ਮੌਜੂਦ ਚੰਡੀਗੜ੍ਹ ਕਲੱਬ ਵਿਚ ਪਾਰਟੀ ਰੱਖੀ ਗਈ ਹੈ। ਇਥੇ ਪੰਜਾਬ-ਦਿੱਲੀ ਦੇ ਕਈ ਮੰਤਰੀ, ਵਿਧਾਇਕ, ਸਾਂਸਦ ਤੋਂ ਇਲਾਵਾ ਮੁੱਖ ਮੰਤਰੀ ਮਾਨ ਦੇ ਪਾਲੀਵੁੱਡ ਦੇ ਕੁਝ ਸਾਥੀ ਸੈਲੀਬ੍ਰਿਟੀ ਵੀ ਪਹੁੰਚਣਗੇ। ‘ਆਪ’ ਪਾਰਟੀ ਦੀ ਵੱਡੀ ਲੀਡਰਸ਼ਿਪ, ਨੇਤਾ ਸੰਜੇ ਸਿੰਘ, ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਹੋਰ ਵੀ ਸ਼ਾਮਲ ਹੋ ਸਕਦੇ ਹਨ।

ਦੱਸ ਦੇਈਏ ਕਿ ਸੀਐੱਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ਵਿਚੋਂ ਸਭ ਤੋਂ ਛੋਟੀ ਹੈ। ਉਨ੍ਹਾਂ ਦੀ ਵੱਡੀ ਭੈਣ ਨੀਰੂ ਦਾ ਵਿਆਹ ਅਮਰੀਕਾ ਵਿਚ ਹੋਇਆ ਹੈ ਜਦੋਂ ਕਿ ਦੂਜੀ ਭੈਣ ਜੱਗੂ ਆਸਟ੍ਰੇਲੀਆ ਵਿਚ ਆਪਣੇ ਪਰਿਾਵਰ ਨਾਲ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ ਜਦੋਂ ਕਿ ਮਾਤਾ ਰਾਜ ਹਰਜਿੰਦਰ ਕੌਰ ਹਾਊਸਵਾਈਫ ਹਨ।

ਮੁੱਖ ਮੰਤਰੀ ਮਾਨ ਨੇ 2014 ਵਿਚ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣਾਂ ਲੜੀਆਂ। ਉਦੋਂ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਵੀ ਪ੍ਰਚਾਰ ਕੀਤਾ। ਹਾਲਾਂਕਿ ਅਗਲੇ ਸਾਲ ਰਿਸ਼ਤੇ ਵਿਗੜਨ ਲੱਗੇ। ਮੁੱਖ ਮੰਤਰੀ ਮਾਨ ਦਾ ਕਹਿਣਾ ਸੀ ਕਿ ਉਹ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ। ਪਰਿਵਾਰ ਤੇ ਪੰਜਾਬ ਵਿਚੋਂ ਉਨ੍ਹਾਂ ਨੇ ਪੰਜਾਬ ਨੂੰ ਚੁਣਿਆ ਜਿਸ ਦੇ ਬਾਅਦ 2015 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਪਤਨੀ ਪੁੱਤਰ-ਧੀ ਨੂੰ ਲੈ ਕੇ ਅਮਰੀਕਾ ਚਲੀ ਗਈ।

Facebook Comments

Trending