ਪੰਜਾਬ ਨਿਊਜ਼

ਮੁੱਖ ਮੰਤਰੀ ਮਾਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਦਿੱਤੀ ਵਧਾਈ, ਮਲੇਰਕੋਟਲਾ ‘ਚ ਮਿਲੇਗੀ ਵਿਸ਼ਵ ਪੱਧਰੀ ਸਿੱਖਿਆ

Published

on

ਮਲੇਰਕੋਟਲਾ : ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਹੈ, ਪਰ ਪਿਛਲੀ ਸਰਕਾਰ ਨੇ ਪ੍ਰਸ਼ਾਸਨਿਕ ਇਮਾਰਤਾਂ ਦਾ ਢਾਂਚਾ ਸਥਾਪਤ ਕਰਨ ਵਿੱਚ ਕੁਝ ਨਹੀਂ ਕੀਤਾ। ਮਲੇਰਕੋਟਲਾ ਵਿਚ ਜਲਦ ਹੀ ਪ੍ਰਸ਼ਾਸਕੀ ਇਮਾਰਤਾਂ ਦਾ ਢਾਂਚਾ ਸਥਾਪਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਲੇਰਕੋਟਲਾ ਵਿਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਸ਼ਾਨਦਾਰ ਸਕੂਲ ਅਤੇ ਕਾਲਜ ਹੋਣਗੇ। ਇਹ ਐਲਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮਾਲੇਰਕੋਟਲਾ ਵਿਖੇ ਈਦ ਦੇ ਤਿਉਹਾਰ ਮੌਕੇ ਵੱਡੀ ਈਦਗਾਹ ਵਿਖੇ ਈਦ ਦੀ ਨਮਾਜ਼ ਅਦਾ ਕਰਨ ਉਪਰੰਤ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਮਾਨ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਖਤਮ ਹੋ ਗਿਆ ਹੈ ਅਤੇ ਈਦ ਦਾ ਤਿਉਹਾਰ ਆ ਗਿਆ ਹੈ। ਸਾਰਿਆਂ ਨੂੰ ਈਦ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਫੜਨ ਅਤੇ ਨਾਜਾਇਜ਼ ਕਬਜ਼ੇ ਤੋਂ ਛੁਟਕਾਰਾ ਪਾਉਣ ਦਾ ਕੰਮ ਆਪ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਸਿਰਫ ਡੇਢ ਮਹੀਨਾ ਹੀ ਹੋਇਆ ਹੈ, ਜਦੋਂ ਕਿ ਸਿਸਟਮ ਨੂੰ ਟੁੱਟੇ ਹੋਏ 75 ਸਾਲ ਬੀਤ ਚੁੱਕੇ ਹਨ। ਪੰਜਾਬ ਦੇ ਲੋਕ ਸਾਨੂੰ ਕੁਝ ਸਮਾਂ ਦੇਣ, ਆਉਣ ਵਾਲੇ ਸਮੇਂ ਵਿਚ ਬਹੁਤ ਚੰਗੇ ਨਤੀਜੇ ਸਾਹਮਣੇ ਆਉਣਗੇ।

ਮਲੇਰਕੋਟਲਾ ਵਿੱਚ ਵਿਸ਼ਵ ਪੱਧਰੀ ਸਿੱਖਿਆ ਹੋਵੇਗੀ, ਸਕੂਲ ਅਤੇ ਕਾਲਜ ਉੱਚ ਪੱਧਰ ਦੇ ਖੁੱਲ੍ਹਣਗੇ। ਹੁਣ ਤੱਕ ਪੰਜਾਬ ਦੇ ਖਜ਼ਾਨੇ ‘ਚੋਂ ਲੁੱਟੇ ਗਏ ਇਕ ਪੈਸੇ ਦਾ ਹਿਸਾਬ-ਕਿਤਾਬ ਕੀਤਾ ਜਾਵੇਗਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ‘ਤੇ ਭਰੋਸਾ ਕਰਨ ਅਤੇ ਪੰਜਾਬ ਦੀ ਨੁਹਾਰ ਬਦਲਣ। ਵਿਰੋਧੀਆਂ ਨੂੰ ਆੜੇ ਹੱਥੀਂ ਲੈਂਦਿਆਂ ਮਾਨ ਨੇ ਕਿਹਾ ਕਿ ਖੁੱਦ ਨੂੰ ਸਿਆਸਤ ਦੇ ਦਿੱਗਜ਼ ਕਹਿਣ ਵਾਲਿਆਂ ਨੂੰ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰਾਂ ‘ਚ ਬਿਠਾ ਦਿੱਤਾ ਹੈ। ਲੋਕਾਂ ਨੇ ਸਮੇਂ ਨੂੰ ਬਦਲ ਦਿੱਤਾ ਹੈ।

Facebook Comments

Trending

Copyright © 2020 Ludhiana Live Media - All Rights Reserved.