Connect with us

ਪੰਜਾਬ ਨਿਊਜ਼

ਸੀਐੱਮ ਚੰਨੀ ਪਹਿਲੀ ਵਾਰ ਆਉਣਗੇ ਲੁਧਿਆਣਾ, ਸਰਕਟ ਹਾਊਸ ਦੇ ਸੁੰਦਰੀਕਰਨ ‘ਚ ਲੱਗੇ ਅਫ਼ਸਰ

Published

on

CM Channy to visit Ludhiana for the first time

ਲੁਧਿਆਣਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਪੰਜਾਬ ਮੰਤਰੀ ਮੰਡਲ ਦੀ ਬੈਠਕ 27 ਨੂੰ ਲੁਧਿਆਣਾ ‘ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਚਤ ਭਵਨ ‘ਚ ਹੋਵੇਗੀ। ਕੈਬਨਿਟ ਦੀ ਬੈਠਕ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਚਮਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਐਂਟਰੀ ਪੁਆਇੰਟ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਨੂੰ ਵੀ ਚਮਕਾਇਆ ਜਾ ਰਿਹਾ ਹੈ। ਬੈਠਕ ਬਚਤ ਭਵਨ ‘ਚ ਹੋਵੇਗੀ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਨ ਭਵਨ ਅੰਦਰ ਤੇ ਬਾਹਰ ਤੋਂ ਪੇਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹੀ ਨਹੀਂ ਬਚਤ ਭਵਨ ‘ਚ ਨਵਾਂ ਫਰਨੀਚਰ ਵੀ ਲਾਇਆ ਜਾ ਰਿਹਾ ਹੈ। ਬਚਤ ਭਵਨ ਨੂੰ ਅਪਡੇਟ ਕਰਨ ‘ਚ ਕਰਮਚਾਰੀ ਦਿਨ ਰਾਜ ਲੱਗੇ ਹਨ।

27 ਅਕਤੂਬਰ ਨੂੰ ਮੁੱਖ ਮੰਤਰੀ ਸਣੇ ਤਮਾਮ ਮੰਤਰੀ ਲੁਧਿਆਣਾ ‘ਚ ਇਵੈਸਟਰ ਪੰਜਾਬ ਮੀਟਿੰਗ ‘ਚ ਹਿੱਸਾ ਲੈਣ ਆ ਰਹੇ ਹਨ। ਮੰਤਰੀਆਂ ਨਾਲ ਉਨ੍ਹਾਂ ਦੇ ਵਿਭਾਗ ਦੇ ਅਫਸਰ ਵੀ ਮੀਟਿੰਗ ‘ਚ ਸ਼ਾਮਲ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਤਮਾਮ ਮੰਤਰੀ ਤੇ ਅਫਸਰ ਇਕ ਦਿਨ ਲਈ ਲੁਧਿਆਣਾ ‘ਚ ਇਕੱਠੇ ਹੋਣਗੇ। ਇਸ ਤਰ੍ਹਾਂ ਲੁਧਿਆਣਾ ਇਕ ਦਿਨ ਲਈ ਪੰਜਾਬ ਦੀ ਰਾਜਧਾਨੀ ਬਣੇਗਾ।

Facebook Comments

Trending