Connect with us

ਪੰਜਾਬ ਨਿਊਜ਼

ਸੀਐੱਮ ਚੰਨੀ ਨੇ ਨਿਵੇਸ਼ਕਾਂ ਨਾਲ ਪੰਜਾਬ ’ਚ ਨਿਵੇਸ਼ ਦੀਆਂ ਸੰਭਾਵਨਾਵਾਂ ’ਤੇ ਕੀਤੀ ਚਰਚਾ

Published

on

CM Channy discusses investment prospects in Punjab with investors

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਾਈਵੇਟ ਨਿਵੇਸ਼ਕਾਂ ਨੂੰ ਐਗਰੋ ਪ੍ਰੋਸੈਸਿੰਗ, ਫਾਰਮਾਸਿਊਟੀਕਲਜ਼, ਆਇਰਨ ਐਂਡ ਸਟੀਲ, ਸਿਹਤ, ਸਿੱਖਿਆ ਅਤੇ ਨਿਰਮਾਣ ਸਮੇਤ ਹੋਰ ਖੇਤਰਾਂ ਵਿੱਚ ਮੌਜੂਦਾ ਮੌਕਿਆਂ ਨੂੰ ਪੂਰੀ ਤਰ੍ਹਾਂ ਖੋਜਣ ਅਤੇ ਇਸ ਦਾ ਲਾਭ ਉਠਾਉਣ ਲਈ ਇੱਥੇ ਹੋਰ ਵਧੇਰੇ ਨਿਵੇਸ਼ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ ਤੋਂ ਵਧੀਆ ਅਤੇ ਕਾਰੋਬਾਰ-ਪੱਖੀ ਮਾਹੌਲ ਦੀ ਪੇਸ਼ਕਸ਼ ਕਰਦਾ ਹੈ। ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ, ਕਿਰਤ ਸਬੰਧੀ ਮੁੱਦਿਆਂ ਦੀ ਪਹਿਲਾਂ ਕੋਈ ਘਟਨਾ ਨਾ ਹੋਣਾ, ਤੁਰੰਤ ਮਨਜ਼ੂਰੀ ਅਤੇ ਸਰਬੋਤਮ ਲੌਜਿਸਟਿਕਸ ਕੁਨੈਕਟੀਵਿਟੀ ਸਾਡੇ ਸੂਬੇ ਦੇ ਉਦਯੋਗ ਪੱਖੀ ਮਾਹੌਲ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ, ਵਰਧਮਾਨ ਸਮੂਹ ਦੇ ਉਪ ਚੇਅਰਮੈਨ ਅਤੇ ਐਮਡੀ ਸ੍ਰੀ ਸਚਿਤ ਜੈਨ, ਏਵਨ ਸਾਈਕਲਾਂ ਦੇ ਓਂਕਾਰ ਸਿੰਘ ਪਾਹਵਾ, ਆਈਸੀਈਓ ਐਚਐਮਈਐਲ ਪ੍ਰਭ ਦਾਸ, ਹੀਰੋ ਸਾਈਕਲਸ ਦੇ ਚੇਅਰਮੈਨ ਅਤੇ ਐਮਡੀ ਪੰਕਜ ਮੁੰਜਾਲ,

ਇੰਟਰਨੈਸ਼ਨਲ ਟ੍ਰੈਕਟਰਸ ਦੇ ਵਾਈਸ ਚੇਅਰਮੈਨ ਏਐਸ ਮਿੱਤਲ ਅਤੇ ਸਵਰਾਜ ਮਹਿੰਦਰਾ ਦੇ ਸੀਈਓ ਹਰੀਸ਼ ਚਵਾਨ ਅਤੇ ਹੋਰਨਾਂ ਸਮੇਤ ਪ੍ਰਮੁੱਖ ਉਦਯੋਗਪਤੀਆਂ, ਜਿਨ੍ਹਾਂ ਦੀ ਅੱਜ ਦੁਪਹਿਰ ਦੇ ਖਾਣੇ ਲਈ ਮੁੱਖ ਮੰਤਰੀ ਨੇ ਮੇਜ਼ਬਾਨੀ ਕੀਤੀ ਸੀ, ਨੂੰ ਦੱਸਿਆ ਕਿ ਸਾਡਾ ਮੁੱਖ ਧਿਆਨ ਪੰਜਾਬ ਨੂੰ ਉਦਯੋਗ-ਪੱਖੀ ਸੂਬਾ ਬਣਾਉਣ ਦੇ ਉਦੇਸ਼ ਨਾਲ ਨਿਰਵਿਘਨ ਉਦਯੋਗਿਕ ਵਿਕਾਸ ਲਈ ਪ੍ਰਵਾਨਿਤ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ।

Facebook Comments

Advertisement

Trending