ਪੰਜਾਬੀ

CM ਚੰਨੀ ਨੇ ਕਾਲਜ ਵਿਦਿਆਰਥੀਆਂ ਦੇ ਖਾਤਿਆਂ ’ਚ 2000-2000 ਰੁਪਏ ਪਾਉਣ ਦਾ ਕੀਤਾ ਐਲਾਨ

Published

on

ਚੰਡੀਗੜ੍ਹ :   ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਉੱਥੇ ਕਾਲਜ ਜਾਣ ਵਾਲੇ 8.67 ਲੱਖ ਵਿਦਿਆਰਥੀਆਂ ਦੇ ਖਾਤੇ ’ਚ ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਦੋ ਹਜ਼ਾਰ ਰੁਪਏ ਪਾਉਣ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਸਾਰੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਭਲਕੇ ਤੋਂ ਹੀ ਆਪਣੇ ਕਾਲਜ ਜਾ ਕੇ ਆਪਣੇ ਬੈਂਕ ਖਾਤੇ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਹੁਣ ਵਿਦਿਆਰਥੀਆਂ ਨੂੰ ਘਰ ਬੈਠ ਕੇ ਹੀ ਪਡ਼੍ਹਾਈ ਕਰਨੀ ਪਵੇਗੀ। ਇਸ ਲਈ ਇੰਟਰਨੈੱਟ ਅਲਾਊਂਸ ਦੇ ਨਾਂ ਤੋਂ ਇਹ ਰਾਹਤ ਦਿੱਤੀ ਜਾ ਰਹੀ ਹੈ।

ਕੈਬਨਿਟ ਦੀ ਮੀਟਿੰਗ ਤੋਂ ਬਾਅਦ ਚੰਨੀ ਨੇ ਕਿਹਾ ਕਿ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਹਰ ਸਾਲ ’ਚ ਇਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਨੌਕਰੀ ਲਈ ਉਨ੍ਹਾਂ ਨੂੰ ਮੁਫ਼ਤ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 12ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਨੌਕਰੀ ਦੇ ਯੋਗ ਹੋਣਗੇ। ਵਿਦੇਸ਼ ’ਚ ਪਡ਼੍ਹਾਈ ਕਰਨ ਦੇ ਇਛੁੱਕ ਨੌਜਵਾਨਾਂ ਨੂੰ ਆਈਲੈਟਸ ਸਮੇਤ ਪੀਟੀਆਈ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਤੇ ਵਿਦੇਸ਼ ’ਚ ਪਡ਼੍ਹਾਈ ਲਈ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। ਯੂਨੀਵਰਸਿਟੀਆਂ ’ਚ ਸਟਾਰਟਅਪ ਕੋਰਸ ਸ਼ੁਰੂੁ ਕੀਤੇ ਜਾਣਗੇ ਤੇ ਉਦਯੋਗਾਂ ’ਚ ਰੁਜ਼ਗਾਰ ਲਈ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਇਸ ਦੇ ਯੋਗ ਬਣਾਵਾਂਗੇ।

ਕੈਬਨਿਟ ਦੇ ਹੋਰ ਫ਼ੈਸਲਿਆਂ ਤੋਂ ਜਾਣੂ ਕਰਵਾਉਂਦੇ ਹੋਏ ਚੰਨੀ ਨੇ ਦੱÎਸਿਆ ਕਿ 53 ਹਜ਼ਾਰ ਆਂਗਨਵਾੜੀ ਵਰਕਰਾਂ ਦੇ ਭੱਤੇ ਵਧਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਆਂਗਨਵਾੜੀ ਵਰਕਰਾਂ ਦਾ ਮਾਸਿਕ ਭੱਤਾ 8100 ਤੋਂ ਵਧਾ ਕੇ 9500 ਰੁਪਏ, ਜੂਨੀਅਰ ਆਂਗਨਵਾਡ਼ੀ ਵਰਕਰ ਦਾ ਭੱਤਾ 5300 ਤੋਂ ਵਧਾ ਕੇ 6300 ਤੇ ਹੈਲਪਰਾਂ ਦਾ ਭੱਤਾ 4050 ਤੋਂ ਵਧਾ ਕੇ 5100 ਰੁਪਏ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਿਡ-ਡੇ ਮੀਲ ਵਰਕਰ ਦਾ ਭੱਤਾ 2200 ਤੋਂ ਵਧਾ ਕੇ 3000 ਰੁਪਏ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

Facebook Comments

Trending

Copyright © 2020 Ludhiana Live Media - All Rights Reserved.