ਇੰਡੀਆ ਨਿਊਜ਼

CM ਭਗਵੰਤ ਮਾਨ ਪਹੁੰਚੇ ਵਾਹਗਾ ਬਾਰਡਰ, ਜਵਾਨਾਂ ਦੀ ਪਰੇਡ ਵੇਖ ਕਹੀ ਇਹ ਗੱਲ

Published

on

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੀ ਸ਼ਾਮ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਸਰਹੱਦ ‘ਤੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਉਨ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਤੇ ਦਿੱਲੀ ਦੇ LG ਵਿਨੇ ਕੁਮਾਰ ਸਕਸੈਨਾ ਵੀ ਜਵਾਨਾਂ ਨੂੰ ਮਿਲੇ ਤੇ ਉਨ੍ਹਾਂ ਦਾ ਹੌਸਲਾ ਵਧਾਇਆ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਾਹਗਾ ਬਾਰਡਰ, ਅੰਮ੍ਰਿਤਸਰ ਵਿਖੇ ਜਵਾਨਾਂ ਦੀ ਪਰੇਡ ਵੇਖਣ ਦਾ ਸਬੱਬ ਬਣਿਆ, ਸਾਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਸਾਡੇ ਜਵਾਨ ਬਾਰਡਰ ‘ਤੇ ਜੋਸ਼, ਜਜ਼ਬੇ ਤੇ ਜਨੂੰਨ ਨਾਲ ਡਟੇ ਹੋਏ ਹਨ। ਪਰੇਡ ਵੇਖਣ ਦੂਰੋਂ-ਨੇੜਿਓਂ ਚੱਲ ਕੇ ਆਏ ਲੋਕਾਂ ਦਾ ਵੀ ਦੇਸ਼ ਪ੍ਰਤੀ ਪਿਆਰ ਤੇ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ।

ਉਨ੍ਹਾਂ ਕਿਹਾ ਕਿ ਭਲਕੇ ਹੋਣ ਵਾਲੀ ਨਾਰਥ ਜ਼ੋਨ ਕਾਊਂਸਿਲ ਦੀ ਮੀਟਿੰਗ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਇਸ ਲਈ ਸਾਰੇ ਮਹਿਮਾਨਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ

Facebook Comments

Trending

Copyright © 2020 Ludhiana Live Media - All Rights Reserved.