Connect with us

ਪੰਜਾਬੀ

ਪੰਜਾਬ ਦੇ ਕਈ ਸ਼ਹਿਰਾਂ ‘ਚ ਛਾਏ ਬੱਦਲ, ਸ਼ਾਮ ਨੂੰ ਬਾਰਿਸ਼ ਦੇ ਆਸਾਰ, ਜਾਣੋ ਅਗਲੇ ਇਕ ਹਫਤੇ ਦਾ ਤਾਜ਼ਾ ਅਪਡੇਟ

Published

on

Cloudy weather in many cities of Punjab, chances of rain in the evening, know the latest update of next week

ਲੁਧਿਆਣਾ : ਅੱਜ ਸ਼ਨਿੱਚਰਵਾਰ ਨੂੰ ਵੀ ਪੰਜਾਬ ‘ਚ ਮੌਸਮ ਦਾ ਮਿਜ਼ਾਜ ਬਦਲ ਗਿਆ। ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਹੋਏ ਹਨ। ਅਗਲੇ ਇਕ ਹਫ਼ਤੇ ਤਕ ਮੌਸਮ ਸੁਹਾਵਣਾ ਰਹੇਗਾ। ਜ਼ਿਕਰਯੋਗ ਹੈ ਕਿ ਮੌਨਸੂਨ ਐਕਟਿਵ ਹੋਣ ਦੇ ਨਾਲ ਹੀ ਸ਼ੁੱਕਰਵਾਰ ਨੂੰ ਲੁਧਿਆਣਾ ਤੇ ਬਠਿੰਡਾ ‘ਚ ਚੰਗੀ ਬਾਰਿਸ਼ ਹੋਈ।

ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ’ਚ ਲੁਧਿਆਣਾ ’ਚ 77.0 ਮਿਲੀਮੀਟਰ ਤੇ ਬਠਿੰਡਾ ’ਚ 59.6 ਐੱਮਐੱਮ ਬਾਰਿਸ਼ ਹੋਈ। ਪਟਿਆਲਾ ’ਚ 29 ਐੱਮਐੱਮ ਤੇ ਅੰਮ੍ਰਿਤਸਰ ’ਚ 13 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਮੌਸਮ ਮਾਹਿਰਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਸ਼ਨਿਚਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ’ਚ ਬੱਦਲ ਛਾਏ ਰਹਿਣ ਤੇ ਕੁਝ ਥਾਵਾਂ ’ਤੇ ਹਲਕੀ ਬੂੰਦਾਬਾਂਦੀ ਦਾ ਅਨੁਮਾਨ ਹੈ। ਇਕ ਦਿਨ ਪਹਿਲਾਂ ਸੂਬੇ ’ਚ ਸਭ ਤੋਂ ਗਰਮ ਰਹਿਣ ਵਾਲੇ ਸ਼ਹਿਰ ਬਠਿੰਡਾ ਦਾ ਪਾਰਾ ਪੂਰੀ ਤਰ੍ਹਾਂ ਨਾਲ ਡਿੱਗ ਗਿਆ ਹੈ।

Facebook Comments

Trending