Connect with us

ਇੰਡੀਆ ਨਿਊਜ਼

ਮਨੀਕਰਨ ਸਾਹਿਬ ’ਚ ਫਟਿਆ ਬੱਦਲ, ਕਈ ਲੋਕ ਲਾਪਤਾ, ਭਾਰੀ ਨੁਕਸਾਨ ਦਾ ਖ਼ਦਸ਼ਾ

Published

on

Cloudburst at Manikaran Sahib, many missing, fear of heavy loss

ਕੁੱਲੂ  : ਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ’ਚ ਬੱਦਲ ਫਟਣ ਨਾਲ 3 ਕੈਂਪਿੰਗ ਸਾਈਟ ਵਹਿ ਗਈਆਂ। ਇਸ ਤੋਂ ਇਲਾਵਾ 6 ਕੈਫੇ, ਇਕ ਹੋਮ ਸਟੇਅ ਅਤੇ ਗੈਸਟ ਹਾਊਸ ਵੀ ਹੜ੍ਹ ਦੀ ਲਪੇਟ ’ਚ ਆ ਗਏ। ਇਸ ਹਾਦਸੇ ’ਚ 5 ਲੋਕਾਂ ਦੇ ਵਹਿਣ ਦੀ ਸੂਚਨਾ ਹੈ। ਪ੍ਰਸ਼ਾਸਨ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਬੱਦਲ ਫਟਣ ਮਗਰੋਂ ਮਨੀਕਰਨ ਸਾਹਿਬ ’ਚ ਪਾਰਵਤੀ ਨਦੀ ’ਚ ਹੜ੍ਹ ਆ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਜਾਣਕਾਰੀ ਮੁਤਾਬਕ ਕੁੱਲੂ ਦੀ ਮਨੀਕਰਨ ਘਾਟੀ ਦੇ ਚੋਜ ਪਿੰਡ ’ਚ ਬੱਦਲ ਫਟਿਆ ਅਤੇ 5 ਲੋਕਾਂ ਦੇ ਵਹਿ ਜਾਣ ਦਾ ਖ਼ਦਸ਼ਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ 5 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਦੇ ਦਿੱਤੀ ਹੈ। ਕੁਝ ਘਰ ਵੀ ਪਾਣੀ ਦੀ ਲਪੇਟ ’ਚ ਆਏ ਹਨ ਅਤੇ ਪਿੰਡ ਵੱਲ ਜਾਣ ਵਾਲਾ ਪੁਲ ਵੀ ਨੁਕਸਾਨਿਆ ਗਿਆ ਹੈ।

ਦੱਸ ਦੇਈਏ ਕਿ ਕੁੱਲੂ ’ਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਸੜਕ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਖ਼ਾਸ ਕਰ ਕੇ ਮਨੀਕਰਨ ਘਾਟੀ ਦੇ ਜ਼ਿਆਦਾਤਰ ਮਾਰਗ ਬੰਦ ਹੋ ਗਏ ਹਨ। ਥਾਂ-ਥਾਂ ’ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Facebook Comments

Trending