Connect with us

ਪੰਜਾਬੀ

ਸਫਾਈ ਸੇਵਕ/ਸੀਵਰਮੈਨ ਸਮਾਜ ਦੀ ਬਿਹਤਰੀ ਲਈ ਹਮੇਸ਼ਾ ਡਟੇ ਰਹਿੰਦੇ ਹਨ-ਵਿਧਾਇਕ ਸਿੱਧੂ

Published

on

Cleaning workers/sewermen always stand firm for the betterment of the society - MLA Sidhu

ਲੁਧਿਆਣਾ :  ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੇ ਉਦਮ ਸਦਕਾ ਨਗਰ ਨਿਗਮ ਜੋਨ-ਸੀ ਦੇ ਕੱਚੇ ਮੁਲਾਜ਼ਮ ਇਹ ਦਿਵਾਲੀ ਦੇਸੀ ਘਿਓ ਦੇ ਦੀਵੇ ਜਗਾ ਕੇ ਮਨਾਉਣਗੇ। ਵਿਧਾਇਕ ਸਿੱਧੂ ਵਲੋਂ ਸਥਾਨਕ ਨਗਰ ਨਿਗਮ ਜੋਨ-ਸੀ ਅਤੇ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਸਪੁਰਦ ਕੀਤੇ। ਵਿਧਾਇਕ ਸਿੱਧੂ ਨੇ ਦੱਸਿਆ ਕਿ ਕੁੱਲ 3542 ਰੈਗੂਲਰ ਕਰਮਚਾਰੀਆਂ ਵਿੱਚੋਂ 2428 ਸਫਾਈ ਸੇਵਕ ਅਤੇ 1114 ਸੀਵਰਮੈਨ ਹਨ।

ਜੋਨ- ਏ ਦੇ 369 ਸਫਾਈ ਸੇਵਕਾਂ, ਜੋਨ-ਬੀ ਵਿੱਚੋਂ 579 ਸਫਾਈ ਸੇਵਕ, ਜੋਨ-ਸੀ ਦੇ 724 ਅਤੇ ਜੋਨ- ਡੀ ਦੇ 756 ਸਫਾਈ ਸੇਵਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ।
ਇਸੇ ਤਰਾਂ ਜੋਨ-ਏ ਦੇ 212 ਸੀਵਰਮੈਨ, ਜੋਨ-ਬੀ ਦੇ 394, ਜੋਨ-ਸੀ ਦੇ 296 ਅਤੇ ਜੋਨ-ਡੀ ਦੇ 212 ਸੀਵਰਮੈਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਸਫਾਈ ਸੇਵਕ/ਸੀਵਰਮੈਨ ਸਮਾਜ ਦੀ ਬਿਹਤਰੀ ਲਈ ਹਮੇਸ਼ਾ ਡਿਊਟੀ ‘ਤੇ ਰਹਿੰਦੇ ਹਨ।

ਉਨਾਂ ਰੈਗੂਲਰ ਸਫਾਈ ਸੇਵਕਾਂ/ਸੀਵਰਮੈਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਮਿਆਰੀ ਸਿੱਖਿਆ ਉਪਲਬਧ ਕਰਾਉਣ ਕਿਉਂਕਿ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਵਿੱਦਿਅਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਹਲਕਾ ਆਤਮ ਨਗਰ ਦੀ ਸਫਾਈ ਵਿਵਸਥਾ ਅਤੇ ਸੁੰਦਰੀਕਰਨ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨ, ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹੀ ਹੈ।

Facebook Comments

Trending