Connect with us

ਅਪਰਾਧ

ਈਦ ਮੌਕੇ ਦੋ ਗੁੱਟਾਂ ਵਿੱਚ ਟਕਰਾਅ, ਮਚੀ ਹਫੜਾ-ਦਫੜੀ

Published

on

ਦੀਨਾਨਗਰ : ਅੱਜ ਜਿੱਥੇ ਦੇਸ਼ ਭਰ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੀਨਾਨਗਰ ਦੀ ਜਾਮਾ ਮਸਜਿਦ ‘ਚ ਵੀ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ ਪਰ ਅਚਾਨਕ ਪਾਣੀ ਪੀਂਦੇ ਹੋਏ ਛਬੀਲ ਵਿੱਚ ਦੋ ਧੜਿਆਂ ਵਿੱਚ ਝਗੜਾ ਹੋਇਆ।

ਜਿਸ ਕਾਰਨ ਦੂਜੇ ਗੁੱਟ ਨੇ ਇੱਟਾਂ-ਪੱਥਰ ਚਲਾ ਦਿੱਤੇ। ਇਸ ਦੌਰਾਨ ਕਈ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਿਆ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਇਸ ਜਗ੍ਹਾ ‘ਤੇ ਪੁਲਸ ਕਰਮਚਾਰੀ ਨਾ ਹੋਣ ਕਾਰਨ ਭੀੜ ਨੂੰ ਕਾਬੂ ਕਰਨਾ ਕਾਫੀ ਮੁਸ਼ਕਿਲ ਹੋ ਗਿਆ ਕਿਉਂਕਿ ਇੱਥੇ ਹਜ਼ਾਰਾਂ ਦੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਸਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗਰੁੱਪ ਆਪਸ ਵਿੱਚ ਭਿੜ ਗਏ। ਖ਼ਬਰ ਲਿਖੇ ਜਾਣ ਤੱਕ ਪੁਲੀਸ ਦੇ ਆਉਣ ’ਤੇ ਮਾਮਲਾ ਸ਼ਾਂਤ ਹੋ ਗਿਆ ਸੀ।

Facebook Comments

Trending