ਪੰਜਾਬੀ

ਸਿਵਲ ਸਰਜਨ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮੌਕੇ ਰੈਲੀ ਨੂੰ ਝੰਡੀ ਦੇ ਕੇ ਕੀਤਾ ਰਵਾਨਾ

Published

on

ਲੁਧਿਆਣਾ :  ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸਾ ਨਿਰਦੇਸ਼ਾਂ ਹੇਠ ਰਾਸ਼ਟਰੀ ਡੇਂਗੂ ਦਿਵਸ ਮੌਕੇ  ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਡਾ ਸਿੰਘ ਨੇ ਦੱਸਿਆ ਇਹ ਦਿਵਸ ਆਮ ਜਨਤਾ ਨੂੰ ਡੇਗੂ ਤੋ ਬਚਾਅ ਲਈ ਜਾਗਰੂਕਤਾ ਪੱਖੋ ਹਰ ਸਾਲ 16 ਮਈ ਨੂੰ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਕੇ ਡੇਂਂਗੂ ਇਕ ਵਾਇਰਲ ਬੁਖਾਰ ਹੈ। ਡਾ ਸਿੰਘ ਨੇ ਦੱਸਿਆ ਇਹ ਦਿਨ ਜਿਲ੍ਹੇ ਦੇ ਵੱਖ ਵੱਖ ਸਿਹਤ ਕੇਦਰਾਂ ਵਿਚ ਮਨਾਇਆ ਗਿਆ। ਇਸ ਸਾਲ ਦਾ ਥੀਮ ਹੈ” ਡੇਗੂ ਰੋਕਥਾਮ ਯੋਗ ਹੈ, ਆਉ ਹੱਥ ਮਿਲਾਈਏ”।

ਇਸ ਮੌਕੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਪ੍ਰਭਲੀਨ ਕੌਰ ਨੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਐਡੀਜ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਲਈ ਇਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ। ਇਸ ਦੇ ਸ਼ਰੀਰ ਤੇ ਟਾਇਗਰ ਵਰਗੀਆ ਧਾਰੀਆ ਬਣੀਆ ਹੁੰਦੀਆ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾ, ਫਰਿਜ਼ ਦੇ ਪਿਛੇ ਲੱਗੀਆ ਟ੍ਰੈਆਂ, ਗਮਲਿਆਂ, ਘਰਾਂ ਦੀਆ ਛੱਤਾ ਉਪਰ ਪਏ ਕਬਾੜ, ਟਾਇਰ ਆਦਿ ਵਿਚ ਖੜ੍ਹੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ। ਇੱਕ ਹਫਤੇ  ਦੇ ਅੰਦਰ-ਅੰਦਰ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ।

ਇਹ ਮੱਛਰ ਇਕ ਚੱਮਚ ਪਾਣੀ ਵਿਚ ਵੀ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜਿਆਦਾਤਰ ਸਵੇਰ ਵੇਲੇ ਸੂਰਜ ਚੜਣ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁਬਣ ਵੇਲੇ ਕੱਟਦਾ ਹੈ। ਇਹ ਮੱਛਰ ਜਿਆਦਾਤਰ ਸ਼ਰੀਰ ਦੇ ਹੇਠਲੇ ਹਿੱਸਿਆਂ ਤੇ ਕੱਟਦਾ ਹੈ ਇਸਦੀ ਪੈਦਾਵਾਰ 20 ਡਿਗਰੀ ਤੋਂ 34 ਡਿਗਰੀ ਤਾਪਮਾਨ ਵਿਚ ਜਿਆਦਾ ਹੁੰਦੀ ਹੈ। ਤੇਜ਼਼ ਬੁਖਾਰ, ਸਿਰ ਦਰਦ, ਮਾਸਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆ ਤੇ ਨੱਕ ਵਿਚ ਖੂਨ ਵਗਣਾ ਡੇਂਗੂ ਬੁਖਾਰ ਦੇ ਲਛਣ ਹਨ।

ਬੁਖਾਰ ਹੋਣ ਤੇ ਐਸਪ੍ਰੀਨ ਅਤੇ ਬਰੂਫਨ ਨਾ ਲਵੋ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਲਵੋ। ਪਾਣੀ ਜਾਂ ਤਰਲ ਚੀਜਾ ਜਿਆਦਾ ਪੀਓ ਅਤੇ ਆਰਾਮ ਕਰਨਾ ਚਾਹੀਦਾ ਹੈ। ਡੇਂਗੂ ਬੁਖਾਰ ਦੇ ਸ਼ੱਕੀ ਮਰੀਜ ਜਿਲ੍ਹਾ ਲੁਧਿਆਣਾ ਦੇ ਐਸ.ਐਸ.ਐਚ. ਸੈਂਟਰ ਜੋ ਕਿ ਸਿਵਲ ਹਸਪਤਾਲ ਲੁਧਿਆਣਾ, ਖੰਨਾ ਅਤੇ ਜਗਰਾਓ ਵਿਖੇ ਸਥਾਪਤ ਹਨ ਓਥੇ ਜਾ ਕੇ ਫਰੀ ਕੰਨਫਰਮੇਸ਼ਨ ਟੈਸਟ ਕਰਵਾ ਸਕਦੇ ਹਨ। ਪੋਜਟਿਵ ਡੇਂਗੂ ਕੇਸਾਂ ਦਾ ਸਪੋਰਟਿਵ ਇਲਾਜ਼ ਸਿਹਤ ਵਿਭਾਗ ਵੱਲੋ ਮੁਫ਼ਤ ਕੀਤਾ ਜਾਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.