Connect with us

ਪੰਜਾਬੀ

ਯੂ ਸੀ ਐਸ ਸੀ ਜਵੱਦੀ ਵਿਖੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਡਾਇਰੀਆ ਬਾਰੇ ਕੀਤਾ ਜਾਗਰੂਕ

Published

on

Civil Surgeon at UCSC Jawdi raises awareness about diarrhea

ਲੁਧਿਆਣਾ :  ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਅਨੁਸਾਰ, ਜਿਲ੍ਹੇ ਭਰ ਦੇ ਸਾਰੇ ਸਰਕਾਰੀ ਸਿਹਤ ਕੇਦਰਾਂ ‘ਤੇ ਮਨਾਏ ਜਾ ਰਹੇ ਤੀਬਰ ਦਸਤ ਰੋਕੂ ਪੰਦਰਵਾੜੇ ਤਹਿਤ ਅੱਜ ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂ ਸੀ ਐਸ ਸੀ) ਜਵੱਦੀ ਵਿਖੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਵਿਸਵ ਭਰ ਵਿਚ ਪੰਜ ਸਾਲ ਤੋ ਘੱਟ ਉਮਰ ਦੇ ਬੱਚਿਆਂ ਦੀ ਹੋਣ ਵਾਲੀਆ ਮੌਤਾਂ ਦਾ ਦੂਜਾ ਸਭ ਤੋ ਵੱਡਾ ਕਾਰਨ ਡਾਇਰੀਆ ਹੈ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਬੱਚਿਆਂ ਵਿਚ ਪਾਣੀ ਦੀ ਕਮੀ ਆਉਣ ਤੋ ਰੋਕਣ ਲਈ ਓ.ਆਰ.ਐਸ. ਦਾ ਘੋਲ ਦਿੱਤਾ ਜਾਵੇ, ਕਿਉਕਿ ਇਕ ਵਿਅਕਤੀ ਦੇ ਮੁਕਾਬਲੇ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗਣ ਨਾਲ ਬੱਚਿਆਂ ਦੇ ਸਰੀਰ ਵਿਚ ਪਾਣੀ ਦੀ ਕਮੀ ਜ਼ਿਆਦਾ ਆ ਸਕਦੀ ਹੈ ਜਿਸਦੇ ਬਚਾਅ ਲਈ ਉਨਾਂ ਨੂੰ ਸਮੇ ਸਮੇ ‘ਤੇ ਡਾਕਟਰ ਦੀ ਸਲਾਹ ਅਨੁਸਾਰ ਓ.ਆਰ.ਐਸ. ਦਾ ਘੋਲ ਦਿੰਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਖਾਣ-ਪੀਣ ਦੀ ਵਰਤੋ ਵਿੱਚ ਆਉਣ ਵਾਲੇ ਬਰਤਨ ਵੀ ਚੰਗੀ ਤਰ੍ਹਾਂ ਸਾਫ ਨਾ ਕੀਤੇ ਹੋਣ ਤਾਂ ਵੀ ਇਸ ਤਰਾਂ ਦੀ ਇੰਨਫੈਕਸਨ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਚਾਅ ਲਈ ਨੇੜੇ ਦੇ ਸਿਹਤ ਕੇਦਰ ‘ਤੇ ਜਾਂ ਡਾਕਟਰ ਦੀ ਸਲਾਹ ਅਨੁਸਾਰ ਸਾਵਧਾਨੀਆਂ ਵਰਤ ਕੇ ਇਸ ਤੋ ਬਚਿਆ ਜਾ ਸਕਦਾ ਹੈ। ਡਾ ਸਿੰਘ ਨੇ ਦੱਸਿਆ ਕਿ ਇਹ ਪੰਦਰਵਾੜਾ ਜਿਲ੍ਹੇ ਭਰ ਵਿਚ ਮਨਾਇਆ ਜਾ ਰਿਹਾ ਹੈ ।

 

Facebook Comments

Trending