ਪੰਜਾਬੀ

ਐੱਮ ਜੀ ਐੱਮ ਪਬਲਿਕ ਸਕੂਲ ਵਿਖੇ ਮਨਾਇਆ ਕ੍ਰਿਸਮਸ ਦਾ ਤਿਓਹਾਰ

Published

on

ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ ਵਿਖੇ ਕ੍ਰਿਸਮਸ ਦਾ ਤਿਓਹਾਰ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ । ਵਿਦਿਆਰਥੀਆਂ ਵੱਲੋਂ ਕ੍ਰਿਸਮਸ ਕੈਰਲ ਪੇਸ਼ ਕੀਤੇ ਗਏ । ‘ਵੱਡੇ ਦਿਨ’ ਦੀ ਮਹਾਨਤਾ ਨੂੰ ਵਿਦਿਆਰਥੀਆਂ ਦੁਆਰਾ ਭਾਸ਼ਣ ਰਾਹੀਂ ਬਿਆਨ ਕੀਤਾ ਗਿਆ । ਵਿਦਿਆਰਥੀ ਸੈਂਟਾ ਕਲੌਸ ਅਤੇ ਪਰੀਆਂ ਦੀ ਪੁਸ਼ਾਕ ਵਿੱਚ ਸਜੇ ਹੋਏ ਇੱਕ ਵਿਲੱਖਣ ਦ੍ਰਿਸ਼ ਪੇਸ਼ ਕਰ ਰਹੇ ਸਨ ।

ਸਵ: ਪ੍ਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਵਿਦਿਆਰਥੀਆਂ ਦੁਆਰਾ ਉਹਨਾਂ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ, ਸੰਘਰਸ਼ ਅਤੇ ਪ੍ਰਾਪਤੀਆਂ ਨੂੰ ਆਪਣੇ ਵਿਚਾਰਾਂ ਰਾਹੀਂ ਬਿਆਨ ਕੀਤਾ ਗਿਆ । ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਲਈ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ । ਉਹਨਾਂ ਨੇ ਕ੍ਰਿਸਮਸ ਦੇ ਮੌਕੇ ਤੇ ਸਭ ਨੂੰ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.