Connect with us

ਵਿਸ਼ਵ ਖ਼ਬਰਾਂ

ਕ੍ਰਿਸਟੀਨਾ ਕੋਚ ਨੇ ਬਣਾਇਆ ਨਵਾਂ ਰਿਕਾਰਡ,ਸਪੇਸ ‘ਚ ਗੁਜਾਰੇ 328 ਦਿਨ

Published

on

ਲੰਬੇ ਸਮੇਂ ਤੱਕ ਸਪੇਸ ਵਿਚ ਰਹਿਣ ਦਾ ਰਿਕਾਰਡ ਬਣਾਉਣ ਤੋਂ ਬਾਅਦ ਅਮਰੀਕੀ ਸਪੇਸ ਯਾਤਰੀ ਕ੍ਰਿਸਟੀਨਾ ਕੋਚ ਵੀਰਵਾਰ ਨੂੰ ਸੁਰੱਖਿਅਤ ਵਾਪਸ ਧਰਤੀ ‘ਤੇ ਆਈ ਹੈ। ਸਪੇਸ ਵਿਚ ਉਹਨਾਂ ਨੇ 328 ਦਿਨ ਗੁਜਾਰੇ ਹਨ। ਦਸ ਦਈਏ ਕਿ ਕ੍ਰਿਸਟੀਨਾ ਦੇ ਨਾਲ ਯੂਰਪੀ ਸਪੇਸ ਏਜੰਸੀ ਦੇ ਸਪੇਸ ਯਾਤਰੀ ਲੂਕਾ ਪਰਮਿਤਾਨੋ ਤੇ ਰੂਸ ਦੇ ਸਪੇਸ ਯਾਤਰੀ ਐਲੇਕਜ਼ੈਂਡਰ ਸਕਵੋਤਸੋਵ ਵੀ ਵਾਪਸ ਆਏ ਹਨ। ਤਿੰਨਾਂ ਨੇ ਸਵੇਰੇ 11:20 ਵਜੇ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਸੀ ਅਤੇ 3 ਘੰਟੇ 22 ਮਿੰਟ ਤੋਂ ਬਾਅਦ ਕਜ਼ਾਕਿਸਤਾਨ ਦੇ ਸ਼ਹਿਰ ਚ ਉਹ ਉਤਰੇ ਸਨ।

ਇਸ ਲੜੀ ਵਿਚ ਉਹਨਾਂ ਨੇ ਧਰਤੀ ਦੇ 5,248 ਚੱਕਰ ਲਾਏ ਤੇ 13.9 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਹ 291 ਬਾਰ ਚੰਦ ਤੇ ਪਹੁੰਚ ਕੇ ਵਾਪਸ ਆਉਣ ਜਿੰਨੀ ਦੂਰੀ ਹੈ। ਇਸ ਦੌਰਾਨ ਉਹਨਾਂ ਨੇ ਕਈ ਵਿਗਿਆਨਕ ਪ੍ਰਯੋਗਾਂ ਤੇ ਮਿਸ਼ਨਾਂ ਨੂੰ ਅੰਜਾਮ ਦਿੱਤਾ। ਨਾਸਾ ਮੁਤਾਬਕ ਪਿਛਲਾ ਰਿਕਾਰਡ ਅਮਰੀਕੀ ਸਪੇਸ ਯਾਤਰੀ ਪੇਗੀ ਵਿਟਸਨ ਦੇ ਨਾਂ ਸੀ। ਵਿਟਸਨ ਸਾਲ 2016-17 ਦੌਰਾਨ ਸਟੇਸ਼ਨ ਕਮਾਂਡਰ ਦੇ ਤੌਰ ‘ਤੇ 288 ਦਿਨ ਤੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਰਹੀ ਸੀ।

Facebook Comments

Trending