Connect with us

ਵਿਸ਼ਵ ਖ਼ਬਰਾਂ

ਚੀਨ ਵਿੱਚ ਮੁੜ ਕੋਰੋਨਾ ਦੀ ਹੋਈ ਸ਼ੁਰੂਆਤ, 24 ਘੰਟਿਆਂ ਚ 78 ਨਵੇਂ ਮਾਮਲੇ ਆਏ ਸਾਹਮਣੇ

Published

on

ਚੀਨ ‘ਚ ਕੋਰੋਨਾਵਾਇਰਸ ਇਨਫੈਕਸ਼ਨ ਦੇ78 ਨਵੇਂ ਮਾਮਲੇ ਸਾਹਣੇ ਆਏ ਹਨ, ਜਿਹਨਾਂ ਚੋਂ 74 ਅਜਿਹੇ ਹਨ ਜੋ ਵਿਦੇਸ਼ਾਂ ਵਿਚ ਇਨਫੈਕਸ਼ਨ ਲੈਕੇ ਆਏ ਹਨ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਵਿਡ-19 ਨਾਲ 7 ਲੋਕਾਂ ਦੀ ਮੌਤ ਹੋਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 3,277 ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ‘ਚ ਸੋਮਵਾਰ ਤੱਕ 81,171 ਲੋਕ ਇਨਫੈਕਟਡ ਸਨ। ਇਹਨਾਂ ਵਿਚ ਬੀਮਾਰੀ ਕਾਰਨ ਮਰਨ ਵਾਲੇ 3,277 ਲੋਕ, ਅਜੇ ਵੀ ਇਲਾਜ ਕਰਵਾ ਰਹੇ 4,735 ਮਰੀਜ਼ ਤੇ ਸਿਹਤ ‘ਚ ਸੁਧਾਰ ਤੋਂ ਬਾਅਦ ਹਸਪਤਾਲ ਤੋਂ ਘਰ ਪਰਤਣ ਵਾਲੇ 73,159 ਮਰੀਜ਼ ਸ਼ਾਮਲ ਹਨ। ਕਮਿਸ਼ਨ ਨੇ ਦੱਸਿਆ ਕਿ ਸੋਮਵਾਰ ਨੂੰ ਚੀਨ ਵਿਚ 78 ਨਵੇਂ ਮਾਮਲੇ ਸਾਹਮਣੇ ਆਏ, ਜਿਹਨਾਂ ਵਿਚੋਂ 74 ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਏ ਸਨ। ਅਜਿਹੇ ਮਾਮਲਿਆਂ ਦੀ ਗਿਣਤੀ ਹੁਣ 427 ਹੋ ਗਈ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ 7 ਲੋਕਾਂ ਦੀ ਮੌਤ ਤੇ 35 ਨਵੇਂ ਮਾਮਲੇ ਸਾਹਮਣੇ ਆਏ। ਇਹ 7 ਮੌਤਾਂ ਹੁਬੇਈ ਵਿਚ ਹੋਈਆਂ ਹਨ।

ਜ਼ਿਕਰਯੋਗ ਹੈਕਿ ਬੀਜਿੰਗ ਨੇ ਪਹਿਲਾਂ ਹੀ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਬਦਲ ਕੇ ਵੱਖ-ਵੱਖ ਸ਼ਹਿਰਾਂ ‘ਚ ਭੇਜਣਾ ਸ਼ੁਰੂ ਕਰ ਦਿੱਤਾ ਹੈ, ਜਿਥੇ ਸ਼ਹਿਰ ਵਿਚ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ 14ਦਿਨਾਂ ਤੱਕ ਵੱਖਰਾ ਰੱਖਿਆ ਜਾਵੇਗਾ। ਕਮਿਸ਼ਨ ਨੇ ਕਿਹਾਕਿ 132 ਲੋਕਾਂ ‘ਚ ਅਜੇ ਵੀ ਇਨਫੈਕਸ਼ਨ ਦਾ ਸ਼ੱਕ ਹੈ। ਇਸ ਤੋਂ ਇਲਾਵਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇ ਨਜ਼ਰ ਰੱਖਣ ਵਾਲੀ ਪ੍ਰਧਾਨ ਮੰਤਰੀ ਲੀ ਕਵਿੰਗ ਦੀ ਪ੍ਰਧਾਨਗੀ ਵਾਲੇ ਸੈਂਟਰਲ ਲੀਡਿੰਗ ਗਰੁੱਪ ਨੇ ਕਿਹਾ ਕਿ ਵੁਹਾਨ ਸਣੇ ਪੂਰੇ ਦੇਸ਼ ‘ਚ ਵਾਇਰਸ ਦੇ ਪ੍ਰਸਾਰ ਤੇ ਕੰਟਰੋਲ ਕਰ ਲਿਆ ਗਿਆ ਹੈ।

ਇਕ ਅਧਿਕਾਰਿਤ ਬਿਆਨ ‘ਚ ਸੋਮਵਾਰ ਨੂੰ ਦੱਸਿਆ ਗਿਆ ਕਿ ਬੈਠਕ ‘ਚ ਦੇਸ਼ ਭਰ ਵਿਚ ਵਾਇਰਸ ਦੇ ਪ੍ਰਸਾਰ ਨੂੰ ਰੋਕ ਲਿਆ ਗਿਆ ਹੈ। ਹਾਲਾਂਕਿ ਬੈਠਕ ‘ਚ ਸਾਵਧਾਨ ਕੀਤਾ ਗਿਆ ਹੈ ਕਿ ਇਨਫੈਕਸ਼ਨ ਦੇ ਕੁਝ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ ਤੇ ਇਸ ਵਾਇਰਸ ਦਾ ਖਤਰਾ ਅਜੇ ਘੱਟ ਨਹੀਂ ਹੋਇਆ ਹੈ। ਦੁਨੀਆ ਭਰ ‘ਚ ਗਲੋਬਲ ਮਹਾਮਾਰੀ ਦਾ ਕਹਿਰ ਜਾਰੀ ਰਹਿਣ ਦੇ ਵਿਚਾਲੇ ਹਾਲਾਤ ਅਜੇ ਵੀ ਜਟਿਲ ਤੇ ਚੁਣੌਤੀਪੂਰਨ ਬਣੇ ਹੋਏ ਹਨ।

Facebook Comments

Trending