Connect with us

ਵਿਸ਼ਵ ਨਿਊਜ਼

ਕੋਰੋਨਾ ਵਾਇਰਸ ਦੇ ਬਾਰੇ ਸੱਭ ਤੋਂ ਪਹਿਲਾਂ ਦੁਨੀਆਂ ਨੂੰ ਚੇਤਾਵਨੀ ਦੇਣ ਵਾਲੇ ਡਾਕਟਰ ਲੀ-ਵੇਨਲਿਆਂਗ ਦੀ ਹੋਈ ਮੌਤ

Published

on

ਚੀਨ ਤੋਂ ਇਕ ਵੱਡੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਦਰਅਸਲ ਕੋਰੋਨਾਵਾਇਰਸ ਦੇ ਬਾਰੇ ਸੱਭ ਤੋਂ ਪਹਿਲਾਂ ਦੁਨੀਆਂ ਨੂੰ ਚੇਤਾਵਨੀ ਦੇਣ ਵਾਲੇ ਡਾਕਟਰ ਲੀ-ਵੇਨਲਿਆਂਗ ਦੀ ਖੁਦ ਵੀਰਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋਗਈ ਹੈ। ਚੀਨ ਦੇ ਸਰਕਾਰੀ ਅਖਬਾਰ ਗੋਲਬਲ ਟਾਈਮਜ਼ ਦੇ ਅਨੁਸਾਰ 34 ਸਾਲਾਂ ਡਾਕਟਰ ਲੀ ਵੇਨਲਿਆਂਗ ਹਸਪਤਾਲ ‘ਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਮਰੀਜ਼ ਦੇ ਸੰਪਰਕ ‘ਚ ਆ ਗਏ ਜਿਸ ਕਰਕੇ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੀਆਂ ਖਬਰਾਂ ਜਦੋਂ ਚੀਨ ਦੀ ਸਰਕਾਰ ਵੱਲੋਂ ਦੁਨੀਆਂ ਤੋਂ ਛਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਉਦੋਂ ਹੀ ਲੀ ਵੇਨਲਿਆਂਗ ਨੇ ਹਸਪਤਾਲ ਤੋਂ ਇਕ ਵੀਡੀਓ ਜਾਰੀ ਕਰ ਕੋਰੋਨਾ ਵਾਇਰਸ ਨੂੰ ਲੈਕੇ ਦੁਨੀਆਂ ਨੂੰ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਚੀਨ ਦੇ ਸਿਹਤ ਵਿਭਾਗ ਨੇ ਉਨ੍ਹਾਂ ਤੋਂ ਪੁੱਛਤਾਛ ਕੀਤੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ।ਇੰਨਾ ਹੀ ਨਹੀਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਅਫਵਾਹ ਫੈਲਾਉਣ ਦਾ ਆਰੋਪੀ ਵੀ ਬਣਾਇਆ ਗਿਆ ਸੀ। ਡਾਕਟਰ ਲੀ ਵੇਨਲਿਆਂਗ ਨੇ ਪਿਛਲੇ ਸਾਲ 30 ਦਸੰਬਰ ਨੂੰ ਇਕ ਚੈੱਟ ਗਰੁੱਪ ‘ਚ ਸੰਦੇਸ਼ ਭੇਜ ਕੇ ਕੋਰੋਨਾ ਵਾਇਰਸ ਦੇ ਖਤਰਿਆ ਅਤੇ ਉਸ ਤੋਂ ਬਚਣ ਦੇ ਲਈ ਖਾਸ ਤਰ੍ਹਾਂ ਦੇ ਕੱਪੜਿਆਂ ਬਾਰੇ ਵੀ ਦੱਸਿਆ ਸੀ। ਵਿਸ਼ਵ ਸਿਹਤ ਸੰਗਠਨ ਨੇ ਵੀ ਚੀਨੀ ਡਾਕਟਰ ਲੀ ਵੇਨਲਿਆਂਗ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੇ ਟਵੀਟ ਕਰਰਕੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈਕਿ ਅਸੀ ਡਾਕਟਰ ਵੇਨਲਿਆਂਗ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਦਾ ਜਸ਼ਨ ਮਨਾਉਣ ਦੀ ਜ਼ਰੂਰਤ ਹੈ।

Facebook Comments

Trending