ਪੰਜਾਬੀ

ਸਪਰਿੰਗ ਡੇਲ ਸਕੂਲ ‘ਚ ਨੰਨੇ ਬੱਚਿਆਂ ਲਈ ਕੀਤਾ ਚਿਲਡਰਨ ਡੇ ਦਾ ਅਯੋਜਨ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਬੱਚਿਆਂ ਦੀ ਖ਼ੁਸ਼ੀ ਨੂੰ ਦੁਗਣਾ ਕਰਨ ਦੇ ਲਈ ‘ਚਿਲਡਰਨ ਡੇ’ ਪਾਰਟੀ ਦਾ ਆਯੋਜਨ ਕੀਤਾ ਗਿਆ।’ਚਿਲਡਰਨ ਡੇ’ ਦੇ ਇਸ ਸ਼ੁਭ ਅਵਸਰ ‘ਤੇ ਬੱਚਿਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਦਿਨ ਨੂੰ ਯਾਦਗਾਰੀ ਬਣਾਇਆ। ਇਸ ਦੌਰਾਨ ਬੱਚਿਆਂ ਲਈ ‘ਪਿਕਨਿਕ’ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਖ਼ੂਬ ਲੁਤਫ਼ ਉਠਾਇਆ।

ਇਸ ਤੋਂ ਇਲਾਵਾ ਬੱਚਿਆਂ ਨੇ ਸੰਗੀਤ ਦੀਆਂ ਧੁਨਾਂ ‘ਤੇ ਨੱਚ ਕੇ ਆਪਣੇ ਚਾਵਾਂ ਨੂੰ ਪੂਰਾ ਕੀਤਾ। ਇਸ ਦੌਰਾਨ ਸਾਰੇ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਛੁਪੀ ਕਲਾ ਦਾ ਮੁਜ਼ਾਹਰਾ ਕੀਤਾ। ਇਸ ਦੇ ਨਾਲ਼ ਹੀ ਬੱਚਿਆਂ ਨੇ ‘ਚਿਲਡਰਨ ਡੇ’ ਨਾਲ ਸੰਬੰਧਤ ਮਨਮੋਹਕ ਕਵਿਤਾਵਾਂ ਸੁਣਾ ਕੇ ਸਭ ਦਾ ਮਨ ਵੀ ਮੋਹ ਲਿਆ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਨੂੰ ‘ਚਿਲਡਰਨ ਡੇ’ ਦੀਆਂ ਵਧਾਈਆਂ ਦਿੱਤੀਆਂ ਤੇ ਨਾਲ ਸਾਰੇ ਬੱਚਿਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਪਹਿਲ ਕਦਮੀ ਲਈ ਵੀ ਪ੍ਰੇਰਿਆ।

Facebook Comments

Trending

Copyright © 2020 Ludhiana Live Media - All Rights Reserved.