Connect with us

ਕਰੋਨਾਵਾਇਰਸ

12-14 ਸਾਲ ਦੇ ਬੱਚਿਆਂ ਦਾ ਹੋਵੇਗਾ ਮੁਫ਼ਤ ਕੋਵਿਡ ਟੀਕਾਕਰਣ – ਸਿਵਲ ਸਰਜਨ 

Published

on

Children 12-14 years of age will have free covid vaccination - Civil Surgeon

ਲੁਧਿਆਣਾ :  ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ 12 ਤੋ 14 ਸਾਲ ਦੇ ਬੱਚਿਆਂ ਦਾ ਮੁਫ਼ਤ ਕੋਵਿਡ ਟੀਕਾਕਰਣ ਹੋਵੇਗਾ ਜਿਸਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤੀ ਗਈ।

ਇਸ ਮੌਕੇ ਸਿਵਲ ਸਰਜਨ ਡਾ. ਐਸ.ਪੀ.ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਲੱਗਣ ਵਾਲੀ ਕੋਰਬੀਵੈਕਸ ਵੈਕਸਿਨ ਦੀ ਜ਼ਿਲ੍ਹ ੍ਹਭਰ ਵਿਚ ਸੁ਼ਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾ ਬੱਚਿਆਂ ਦੀ ਉਮਰ 12 ਤੋ 14 ਸਾਲ ਹੈ ਉਹ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਦਰਾਂ ‘ਤੇ ਜਾ ਕੇ ਮੁਫ਼ਤ ਵੈਕਸੀਨੇਸ਼ਨ ਕਰਵਾ ਸਕਦੇ ਹਨ। ਡਾ. ਸਿੰਘ ਨੇ ਦੱਸਿਆ ਕਿ ਇਹ ਟੀਕਾ ਲੱਗਣ ਤੋ 28 ਦਿਨਾਂ ਬਾਅਦ ਦੂਜੀ ਡੋਜ਼ ਲਗਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ 12 ਤੋ 14 ਸਾਲ ਦੇ ਬੱਚਿਆਂ ਦੇ ਟੀਕਾਕਰਣ ਲਈ ਸਕੂਲਾਂ ਦਾ ਸਹਿਯੋਗ ਲਿਆ ਜਾਵੇਗਾ।

ਇਸ ਮੌਕੇ ਡੀ ਆਈ ਓ ਡਾ. ਮਨੀਸਾ ਖੰਨਾ ਨੇ ਦੱਸਿਆ ਕਿ 12 ਤੋ 14 ਸਾਲ ਦਾ ਕੋਈ ਵੀ ਬੱਚਾ ਕੋਵਿਡ ਟੀਕਾਕਰਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਆਪਣੇ ਬੱਚਿਆਂ ਦਾ ਟੀਕਾਕਰਣ ਜਰੂਰ ਕਰਵਾਉਣ। ਇਸ ਮੌਕੇ ਸਿਵਲ ਹਸਪਤਾਲ ਦੇ ਐਸ ਐਮ ਓ ਡਾ ਅਮਰਜੀਤ ਕੌਰ, ਡਾ ਸਵਿਤਾ ਅਤੇ ਡਾ ਹਰਿੰਦਰ ਸਿੰਘ ਸੂਦ ਤੋ ਇਲਾਵਾ ਸਟਾਫ ਵੀ ਮੌਜੂਦ ਸੀ।

Facebook Comments

Trending