ਪੰਜਾਬੀ

 ਬਾਲ ਵਿਕਾਸ ਵਿਭਾਗ ਵਲੋਂ ਮਨਾਇਆ ਜਾ ਰਿਹਾ ਬਾਲ ਸਪਤਾਹ

Published

on

ਲੁਧਿਆਣਾ : ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਤਹਿਤ 14 ਤੋਂ 20 ਨਵੰਬਰ ਤੱਕ ‘ਬਾਲ ਸਪਤਾਹ’ ਮਨਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਬਾਲ ਦਿਵਸ ਮੌਕੇ ਜ਼ਿਲ੍ਹਾ ਲੁਧਿਆਣਾ ਵਿੱਚ ਜੇ. ਜੇ. ਐਕਟ ਅਧੀਨ ਚੱਲ ਰਹੇ ਬਾਲ ਘਰਾਂ ਵਿੱਚ ਬੱਚਿਆਂ ਤੋਂ ਵੱਖ-ਵੱਖ ਗਤੀਵਿਧੀਆਂ ਕਰਵਾਈ ਗਈਆਂ ਜਿਸ ਵਿੱਚ ਕੇਕ ਬਣਾਉਣਾ, ਕੋਲਾਜ ਮੇਕਿੰਗ, ਮਿੱਟੀ ਦੇ ਬਰਤਨ ਬਣਾਉਣ ਆਦਿ ਸ਼ਾਮਲ ਸਨ।

ਬਾਲ ਘਰਾਂ ਵਿੱਚ ਬੱਚਿਆਂ ਲਈ ਸਪੈਸ਼ਲ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਪੂਰੇ ‘ਬਾਲ ਸਪਤਾਹ’ ਵਿੱਚ ਉਕਤ ਗਤੀਵਿਧੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਵੇ ਕਿ ਰੰਗੋਲੀ ਬਣਾਉਣਾ, ਡਾਂਸ ਕਰਨਾ, ਗਾਉਣਾ, ਕਵਿਤਾ ਮੁਕਾਬਲੇ ਅਤੇ ਆਪਣੇ ਆਲੇ-ਦੁਆਲੇ ਨੂੰ ਕਿਵੇਂ ਸਫਾਈ ਰੱਖਣਾ ਹੈ, ਬਾਰੇ ਜਾਗਰੂਕ ਕੀਤਾ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.