Connect with us

ਪੰਜਾਬ ਨਿਊਜ਼

ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ ਤੋਂ ਅਗਵਾ ਹੋਏ ਚਾਰ ਸਾਲਾ ਬੱਚੇ ਨੂੰ ਕੀਤਾ ਬਰਾਮਦ – ਕਿਡਨੈਪਰ ਕੀਤੇ ਕਾਬੂ

Published

on

11 ਨਵੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਅਗਵਾ ਹੋਏ ਚਾਰ ਸਾਲਾ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਕਿਡਨੈਪਰਾਂ ਨੂੰ ਵੀ ਗਿਰਫਤਾਰ ਕੀਤਾ ਹੈ| ਪੁਲਿਸ ਵਲੋਂ ਬਰਾਮਦ ਕੀਤਾ ਗਿਆ ਬੱਚਾ 11 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਨੇੜੇ ਮੌਜੂਦ ਜੋੜਾ ਘਰ ਦੇ ਬਾਹਰੋਂ ਚਾਰ ਸਾਲਾ ਬੱਚਾ ਅਗਵਾ ਕੀਤਾ ਗਿਆ ਸੀ। ਪੁਲਿਸ ਨੂੰ ਅਗਵਾ ਕੀਤਾ ਗਿਆ ਬੱਚਾ ਹਰਿਆਣਾ ਦੇ ਫਰੀਦਾਬਾਦ ਤੋਂ ਮਿਲਿਆ ਹੈ।

child recovery

ਦੱਸ ਦਈਏ ਕਿ ਪੁਲਿਸ ਮੁਲਜ਼ਮਾਂ ਤੋਂ ਪੁਛਗਿੱਛ ਕਰ ਹੀ ਹੈ ਅਤੇ ਬੱਚੇ ਨੂੰ ਅਗਵਾ ਕਰਨ ਦੇ ਕਾਰਨਾ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਵਾਸੀ ਸਰੋਜ ਬਾਲਾ ਆਪਸੀ ਗੁਆਂਢਣ ਤੇ ਤਿੰਨ ਬੱਚਿਆਂ ਦਰਬਾਰ ਸਾਹਿਬ ਆਈ ਸੀ। ਉਹ ਆਪਣੀ ਅਪਹਾਜ ਧੀ ਨੂੰ ਦੁਖ ਭੰਜਨੀ ਬੇਰੀ ਸਰੋਵਰ ਵਿੱਚ ਇਸ਼ਨਾਨ ਕਰਵਾਉਣ ਆਏ ਸੀ। ਇਸ ਤੋਂ ਬਾਅਦ ਸਾਰੇ ਤੇਜਾ ਸਿੰਘ ਸੁੰਦਰੀ ਹਾਲ ਨੇੜੇ ਜੋੜਾ ਘਰ ਕੋਲ ਬੈਠ ਗਏ।

ਇਸੇ ਦੌਰਾਨ ਇੱਕ ਨੌਜਵਾਨ ਉਨ੍ਹਾਂ ਦੇ ਬੇਟੇ ਨੂੰ ਪਿਸ਼ਾਬ ਕਰਵਾਉਣ ਦੇ ਬਹਾਨੇ ਅਗਵਾ ਕਰ ਫ਼ਰਾਰ ਹੋ ਗਿਆ। ਇਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ। ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਣ ਤੋ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਟੀਮ ਦੋਵਾਂ ਮੁਲਜ਼ਮਾਂ ਤਕ ਫਰੀਦਾਬਾਦ ਤਕ ਪਹੁੰਚ ਗਈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਕੁਮਾਰ ਵਾਸੀ ਬਟਾਲਾ ਤੇ ਆਸ਼ਾ ਕੁਮਾਰੀ ਵਾਸੀ ਫਰੀਦਾਬਾਦ, ਹਰਿਆਣਾ ਵਜੋਂ ਹੋਈ ਹੈ।

Facebook Comments

Trending