ਪੰਜਾਬ ਨਿਊਜ਼
ਮੁੱਖ ਮੰਤਰੀ ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ ਤੇ ਭੱਤਿਆਂ ’ਚ ਕੀਤਾ ਭਾਰੀ ਵਾਧਾ
Published
2 years agoon

ਮੁੱਖ ਮੰਤਰੀ ਵਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਚੋਖਾ ਵਾਧਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਨੇ ਕਿਹਾ ਕਿ 6337 ਐਜੂਕੇਸ਼ਨ ਵਾਲੰਟੀਅਰ ਜਿਸ ਵਿਚ ਦੋ ਕੈਟਾਗਿਰੀਆਂ ਹਨ, ਜਿਸ ਵਿਚ ਐਜੂਕੇਸ਼ਨ ਵਾਲੰਟੀਅਰ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਰੁਪਏ ਸੀ ਨੂੰ ਵਧਾ ਕੇ 15000 ਕਰਨ ਦਾ ਫ਼ੈਸਲਾ ਕੀਤਾ। ਈਜੀਐੱਸਈਆਈਈਐੱਸਟੀਆਰ ਦੇ ਅਧਿਆਪਕ 6000 ਰੁਪਏ ਤਨਖਾਹ ਲੈਂਦੇ ਸਨ ਵਧਾ ਕੇ 18000 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਇਲਾਵਾ 5337 ਸਿੱਖਿਆ ਪ੍ਰੋਵਾਈਡਰ ਜਿਸ ਵਿਚ ਤਿੰਨ ਕੈਟਾਗਿਰੀਆਂ ਹਨ, ਜਿਹੜੇ 9500 ਰੁਪਏ ਤਨਖਾਹ ਲੈਂਦੇ ਸਨ, ਉਨ੍ਹਾਂ ਦੀ ਤਨਖਾਹ ਵਧਾ ਕੇ 20500 ਕਰਨ ਦਾ ਫ਼ੈਸਲਾ ਕੀਤਾ ਹੈ। ਈਟੀਟੀ ਤੇ ਐੱਨਟੀਟੀ ਡਿਗਰੀਆਂ ਵਾਲੇ ਜਿਨ੍ਹਾਂ ਦੀ ਤਨਖਾਹ 10250 ਸੀ, ਨੂੰ ਵਧਾ ਕੇ 22000 ਕਰਨ ਦਾ ਫ਼ੈਸਲਾ ਕੀਤਾ ਹੈ। ਬੀਏ., ਐੱਮਏ. ਤੇ ਬੀਐੱਡ, ਡਿਗਰੀਆਂ ਵਾਲੇ ਜੋ ਪਹਿਲਾਂ 11000 ਤਨਖਾਹ ਲੈਂਦੇ ਸਨ ਉਨ੍ਹਾਂ ਦੀ ਤਨਖਾਹ 23500 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਕ ਹੋਰ ਕੈਟਾਗਿਰੀ ਵਿਚ 1036 ਮੁਲਾਜ਼ਮ ਹਨ ਜੋ ਆਈਈਵੀ ਵਾਲੰਟੀਅਰ ਹਨ ਇਨ੍ਹਾਂ ਦੀ ਤਨਖਾਹ 5500 ਰੁਪਏ ਸੀ ਜੋ ਕੇ ਵਧਾ ਕੇ 15000 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਜਿੰਨੀਆਂ ਵੀ ਛੁੱਟੀਆਂ ਹੁੰਦੀਆਂ ਸਨ ਉਨ੍ਹਾਂ ਦੇ ਪੈਸੇ ਕੱਟੇ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਛੁੱਟੀਆਂ ਵਿਚ ਵੀ ਤਨਖਾਹ ਮਿਲੇਗੀ। ਮਹਿਲਾਵਾਂ ਨੂੰ ਜਣੇਪਾ ਛੁੱਟੀਆਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਹਰ ਸਾਲ ਇਨ੍ਹਾਂ ਦੀ ਤਨਖਾਹ-ਭੱਤਿਆਂ ਵਿਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ ।
You may like
-
ਬਦਲੇਗੀ ਪੰਜਾਬ ਦੀ ਨੁਹਾਰ ! ਕਰੋੜਾਂ ਰੁਪਏ ਖਰਚ ਕੇ ਕਰਵਾਇਆ ਜਾਵੇਗਾ ਵਿਕਾਸ
-
CM ਮਾਨ ਦਾ ਡਰੀਮ ਪ੍ਰੋਜੈਕਟ ਇਸ ਸਾਲ ਹੋਵੇਗਾ ਪੂਰਾ, ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ
-
ਪੈਰਿਸ ਓਲੰਪਿਕ ਦੇ ਖਿਡਾਰੀਆਂ ਨੂੰ CM Maan ਕਰਨਗੇ ਸਨਮਾਨਿਤ, ਵੰਡਣਗੇ ਇਨਾਮੀ ਰਾਸ਼ੀ
-
ਹੁਸ਼ਿਆਰਪੁਰ ਪਹੁੰਚੇ CM ਮਾਨ, ਵਣ ਮਹੋਤਸਵ ਸਮਾਗਮ ‘ਚ ਪ੍ਰਦਰਸ਼ਨੀ ਦਾ ਲਿਆ ਜਾਇਜ਼ਾ
-
ਮਸ਼ਹੂਰ ਲੇਖਕ ਸੁਰਜੀਤ ਪਾਤਰ ਦੇ ਅੰ.ਤਿਮ ਸੰ.ਸਕਾਰ ‘ਤੇ CM ਮਾਨ ਹੋਏ ਭਾਵੁਕ : ਤਸਵੀਰਾਂ
-
CM ਮਾਨ ਆਪਣੀ ਪਤਨੀ ਨਾਲ ਘਰ ਪਹੁੰਚੇ, ਬੇਟੀ ਦਾ ਰੱਖਿਆ ਇਹ ਖੂਬਸੂਰਤ ਨਾਮ