Connect with us

ਦੁਰਘਟਨਾਵਾਂ

ਥਰੈਸ਼ਰ ਹਾਦਸੇ ਦੇ ਕੇਸ ਪੀੜ੍ਹਤਾਂ ਨੂੰ ਵੰਡੇ 24 ਲੱਖ ਦੇ ਚੈੱਕ: ਚੇਅਰਮੈਨ ਹਰਦੀਪ ਸਿੰਘ

Published

on

Checks worth Rs 24 lakh distributed to Thrasher accident victims: Chairman Hardeep Singh

ਗੁਰਦਸਪੂਰ : ਪੰਜਾਬ ਮੰਡੀ ਬੋਰਡ ਵਲੋਂ ਖੇਤੀਬਾੜੀ ਦੌਰਾਨ ਖੇਤਾਂ ਵਿਚ ਕੰਮ ਕਰਦੇ ਫੌਤ ਹੋਣ ਤੋਂ ਇਲਾਵਾ ਅੰਗਹੀਣ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਲੀ ਸਹਾਇਤਾ ਕਰਦਿਆਂ ਹੋਇਆ ਵੀਰਵਾਰ ਨੂੰ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਉਦੈਵੀਰ ਸਿੰਘ ਰੰਧਾਵਾ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਵੱਲੋਂ 24 ਲੱਖ ਦੇ ਕਰੀਬ ਸਹਾਇਤਾ ਰਾਸ਼ੀ ਦੇ ਚੈੱਕ ਪੀੜ੍ਹਤਾਂ ਦੇ ਪਰਿਵਾਰਾਂ ਨੂੰ ਦਿੱਤੇ ਗਏ।

ਇਸ ਮੌਕੇ ‘ਤੇ ਉਦੈਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਖੇਤੀਬਾੜੀ ਕਰਦਿਆਂ ਜਿਹੜੇ ਕਿਸਾਨ ਇਸ ਫਾਨੀ ਸੰਸਾਰ ਤੋਂ ਫ਼ੌਤ ਹੋ ਗਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 2-2 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ। ਮਾਰਕੀਟ ਕਮੇਟੀ ਦੇ ਸਕੱਤਰ ਸ੍ਰੀ ਓਮ ਪ੍ਰਕਾਸ਼ ਚੱਠਾ ਨੇ ਦੱਸਿਆ ਕਿ ਉਨ੍ਹਾਂ ਕੋਲ ਜਿਹੜੇ ਯੋਗ ਕੇਸ ਆਏ ਸਨ ਉਨ੍ਹਾਂ ਨੂੰ ਨਿਯਮਾਂ ਤਹਿਤ ਪਾਸ ਹੋਣ ਉਪਰੰਤ ਬਜਟ ’ਚ ਪ੍ਰਵਾਨ ਸਹਾਇਤਾ ਰਾਸ਼ੀ ਤਹਿਤ ਚੈੱਕ ਦਿੱਤੇ ਗਏ ਹਨ।

Facebook Comments

Advertisement

Trending