Connect with us

ਪੰਜਾਬ ਨਿਊਜ਼

ਸਮਝੌਤੇ ਰੱਦ ਕਰ ਕੇ ਦਿੱਤੀ ਜਾ ਸਕਦੀ ਹੈ ਸਸਤੀ ਬਿਜਲੀ : ਚੀਮਾ

Published

on

Cheap electricity can be given by canceling the agreement: Cheema

ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਬਿਜਲੀ ਦੀ ਗਾਰੰਟੀ ਨੇ ਸੱਤਾਧਾਰੀ ਕਾਂਗਰਸ ਤੇ ਬਾਦਲਾਂ ਦੀ ਨੀਂਦ ਉਡਾ ਦਿੱਤੀ ਹੈ।

ਜਿਸ ਦੇ ਨਤੀਜੇ ਵਜੋਂ ਮਨਪ੍ਰੀਤ ਸਿੰਘ ਬਾਦਲ ਜਿਹੇ ਮੌਕਾਪ੍ਰਸਤ ਨੇਤਾ ਪਹਿਲਾਂ ਬਾਦਲ ਤੇ ਹੁਣ ਕਾਂਗਰਸ ਸਰਕਾਰ ’ਚ ਵਿੱਤ ਮੰਤਰੀ ਪਿਛਲੇ ਸਾਢੇ ਚਾਰ ਸਾਲ ਤੋਂ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਚੁੱਪ ਹਨ।

ਚੀਮਾ ਨੇ ਮਨਪ੍ਰੀਤ ਬਾਦਲ ਵੱਲੋਂ ਸੂਬੇ ’ਚ ਬਿਜਲੀ ਸਸਤੀ ਕਰਨ ਬਾਰੇ ਕਾਂਗਰਸੀ ਆਗੂਆਂ ਨੂੰ ਦਿੱਤੇ ਜਾ ਰਹੇ ਭਰੋਸੇ ’ਤੇ ਤਨਜ ਕੱਸਦਿਆਂ ਕਿਹਾ ਕਿ ਚਲੋ ਦੇਰ ਨਾਲ ਹੀ ਸਹੀ ਵਿੱਤ ਮੰਤਰੀ ਨੂੰ ਇਹ ਤਾਂ ਪਤਾ ਲੱਗਾ ਕਿ ਪੰਜਾਬ ’ਚ ਬਿਜਲੀ ਬਹੁਤ ਮਹਿੰਗੀ ਹੈ ਤੇ ਵੱਡਾ ਮੁੱਦਾ ਹੈ।

‘ਆਪ’ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਮਹਿੰਗੇ ਤੇ ਇਕਪਾਸੜ ਸਮਝੌਤਿਆਂ ਖ਼ਿਲਾਫ਼ ਮੋਰਚਾ ਨਾ ਖੋਲ੍ਹਿਆ ਹੁੰਦਾ ਤਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਦੀ ਸਸਤੀ ਬਿਜਲੀ ਦੀ ਗੱਲ ਨਾ ਕਰਦੇ। ਚੀਮਾ ਨੇ ਕਿਹਾ ਕਿ ਕਰਜ਼ਾ ਲੈ ਕੇ ਨਹੀਂ ਬਲਕਿ ਬਿਜਲੀ ਸਮਝੌਤੇ ਰੱਦ ਕਰ ਕੇ ਹੀ ਪੰਜਾਬ ਨੂੰ ਸਸਤੀ ਬਿਜਲੀ ਮਿਲ ਸਕਦੀ ਹੈ।

Facebook Comments

Trending