Connect with us

ਇੰਡੀਆ ਨਿਊਜ਼

ਮੁੱਖ ਮੰਤਰੀ ਚੰਨੀ ਨੂੰ ਉਮਰਕੈਦ ਕੱਟ ਰਹੈ ਕੈਦੀਆਂ ਨੇ ਚਿੱਠੀ ਲਿਖ ਕੀਤੀ ਰਿਹਾਈ ਦੀ ਮੰਗ

Published

on

Channi is serving a life sentence to the Chief Minister

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਉਮਰਕੈਦ ਕੱਟ ਰਹੇ ਕੈਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆ ਰਹੇ ‘ਬੰਦੀ ਛੋੜ’ ਦਿਵਸ ਮੌਕੇ ਅਗੇਤੀ ਰਿਹਾਈ ਦੀ ਮੰਗ ਕਰਦਿਆਂ ਇਕ ਮੰਗ-ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰ ਪਰਾਣੇ ਉਮਰਕੈਦ ਕੱਟ ਰਹੇ ਕੈਦੀਆਂ ਦੀ ਰਿਹਾਈ ਰੂਲਜ਼ 1962 ਅਨੁਸਾਰ 2019 ਤੱਕ ਰਿਹਾਈ ਹੁੰਦੀ ਰਹੀ ਪਰ ਹੁਣ ਨਵੇਂ ਸੋਧ ਕੀਤੇ ਰੂਲਜ਼ ਅਨੁਸਾਰ ਉਮਰਕੈਦ ਕੱਟ ਰਹੇ ਕੈਦੀਆਂ ਦੀਆਂ ਪੈਰੋਲ ਛੁੱਟੀਆਂ ਨੂੰ ਸਜ਼ਾ ’ਚ ਨਾ ਜੋੜ ਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਫਿਰ ਵੀ ਉਹ ਜੇਲ੍ਹ ’ਚ ਬੰਦ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਸਜ਼ਾ ਪੂਰੀ ਕਰ ਚੁੱਕੇ ਕੈਦੀ ਮਾਨਸਿਕ ਤੌਰ ’ਤੇ ਪਰੇਸ਼ਾਨ ਹਨ। ਕੈਦੀਆਂ ਨੇ ਮੰਗ ਕੀਤੀ ਹੈ ਕਿ ਪੁਰਾਣੇ ਰੂਲਜ਼ ਨੂੰ ਹੀ ਅਪਣਾਇਆ ਜਾਵੇ ਤਾਂ ਜੋ ਸਜ਼ਾ ਪੂਰੀ ਕਰ ਚੁੱਕੇ ਕੈਦੀ ਆਪਣੇ ਪਰਿਵਾਰ ਕੋਲ ਜਾ ਸਕਣ।

ਉੱਥੇ ਹੀ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ ਗੋਲਡੀ, ਧਰਮਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਹੈ ਕਿ ਸੂਬੇ ਦੀਆਂ ਜੇਲ੍ਹਾਂ ਅੰਦਰ ਆਪਣੀ ਉਮਰਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੇ ਆਚਰਣ ਨੂੰ ਦੇਖਦੇ ਹੋਏ ਆਉਣ ਵਾਲੇ ‘ਬੰਦੀ ਛੋੜ’ ਦਿਵਸ ਮੌਕੇ ਉਨ੍ਹਾਂ ਦੀ ਅਗੇਤੀ ਰਿਹਾਈ ਕੀਤੀ ਜਾਵੇ। ਪੁਰਾਣੇ ਕੈਦੀਆਂ ’ਤੇ ਨਵੇਂ ਰੂਲਜ਼ ਨਾ ਲਾਗੂ ਕੀਤੇ ਜਾਣ ਅਤੇ ਉਨ੍ਹਾਂ ਦੀਆਂ ਪੈਰੋਲ ਛੁੱਟੀਆਂ ਨੂੰ ਉਨ੍ਹਾਂ ਦੀ ਸਜ਼ਾ ’ਚ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਦੀ ਰਿਹਾਈ ਹੋ ਸਕੇ। ਜੇਕਰ ਉਨ੍ਹਾਂ ਦੀਆਂ ਛੁੱਟੀਆਂ ਨੂੰ ਸਜ਼ਾ ’ਚ ਨਹੀਂ ਜੋੜਿਆ ਜਾਂਦਾ ਤਾਂ ਉਨ੍ਹਾਂ ਦੀ ਰਿਹਾਈ ’ਚ ਹੋਰ ਦੇਰੀ ਹੋਣ ਕਾਰਨ ਕੈਦੀਆਂ ਨੂੰ ਮਾਨਸਿਕ ਪਰੇਸ਼ਾਨੀ ਸਹਿਣ ਕਰਨੀ ਪੈਂਦੀ ਹੈ।

Facebook Comments

Trending