ਪੰਜਾਬੀ

ਸੇਫ ਸਕੂਲ ਵਾਹਨ ਪਾਲਿਸੀ ਤਹਿਤ 04 ਸਕੂਲ ਵੈਨਾਂ ਦੇ ਕੀਤੇ ਚਾਲਾਨ

Published

on

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਵੱਲੋਂ ਬੀਤੇ ਕੱਲ੍ਹ ਸਥਾਨਕ ਡੀ.ਏ.ਵੀ ਸਕੂਲ ਸਰਾਭਾ ਨਗਰ, ਬੀ.ਸੀ.ਐਮ. ਇਸ਼ਮੀਤ ਚੌਂਕ ਵਿਖੇ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਤੋਂ ਇਲਾਵਾ ਗਿੱਲ ਨਹਿਰ ਪੁੱਲ ਤੋਂ ਟਿੱਬਾ ਪੁੱਲ, ਡੇਹਲੋਂ ਦੀਆਂ ਸੜਕਾਂ ‘ਤੇ ਵੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 08 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਜਿਨ੍ਹਾਂ ਵਿੱਚ 03 ਕੈਂਟਰ, 02 ਟਿੱਪਰ, 02 ਟਰੱਕ ਅਤੇ 01 ਟਰੈਕਟਰ ਟਰਾਲੀ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਨਿੱਜੀ ਵਾਹਨਾਂ ਦੀ ਕਮਰਸ਼ੀਅਲ ਵਰਤੋਂ, ਓਵਰਲੋਡ, ਓਪਨ ਡਾਈਵਰਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ, ਬਿਨਾਂ ਐਚ.ਐਸ.ਆਰ.ਪੀ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰੰਘਣਾ ਕਾਰਨ 23 ਗੱਡੀਆਂ ਦੇ ਚਲਾਨ ਕੀਤੇ ਜਿਨ੍ਹਾਂ ਵਿੱਚੋਂ 13 ਕੈਂਟਰ, 04 ਸਕੂਲ ਵੈਨ, 01 ਬਲੈਰੋ, 03 ਪਿੱਕ ਅੱਪ, 01 ਟਿੱਪਰ, 01 ਟਰੱਕ ਮੌਜੂਦ ਸੀ।

Facebook Comments

Trending

Copyright © 2020 Ludhiana Live Media - All Rights Reserved.