ਪੰਜਾਬੀ

ਚੇਅਰਮੈਨ ਦਾਖਾ ਨੇ ਕਸਬਾ ਹਠੂਰ ਵਿਖੇ ਚੱਲ ਰਹੇ ਵਿਕਾਸ ਕਾਰਜਾ ਦਾ ਕੀਤਾ ਉਦਘਾਟਨ

Published

on

ਲੁਧਿਆਣਾ :   ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਕਸਬਾ ਹਠੂਰ ਵਿਖੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ।

ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਦੱਸਿਆ ਰਾਮ ਬਾਗ ਸ਼ਮਸ਼ਾਨ ਘਾਟ ਹਠੂਰ ਲਈ ਚਾਰ ਲੱਖ 67 ਹਜ਼ਾਰ ਰੁਪਏ, ਐੱਸਸੀ ਵਰਗ ਦੇ ਸ਼ਮਸ਼ਾਨ ਘਾਟ ਲਈ ਚਾਰ ਲੱਖ 47 ਹਜ਼ਾਰ ਰੁਪਏ ਤੇ ਰਵਿਦਾਸੀਆ ਸਿੱਖ ਭਾਈਚਾਰੇ ਦੇ ਸ਼ਮਸ਼ਾਨ ਘਾਟ ਦੇ ਨਵੀਨੀਕਰਨ ਲਈ ਪੰਜ ਲੱਖ ਰੁਪਏ ਦੀਆਂ ਗ੍ਾਂਟਾਂ ਜਾਰੀ ਕਰਕੇ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਹਠੂਰ ਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਤਿੰਨ ਸ਼ਮਸ਼ਾਨ ਘਾਟਾਂ ਲਈ ਗ੍ਾਂਟਾਂ ਜਾਰੀ ਕੀਤੀਆਂ ਜਾਣ, ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਇਸ ਮੌਕੇ ਸਰਪੰਚ ਮਲਕੀਤ ਸਿੰਘ ਧਾਲੀਵਾਲ ਅਤੇ ਗ੍ਰਾਮ ਪੰਚਾਇਤ ਹਠੂਰ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਧੰਨਵਾਦ ਕੀਤਾ ਤੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਉੱਪ ਚੇਅਰਮੈਨ ਦਰਸਨ ਸਿੰਘ ਲੱਖਾ, ਪ੍ਰਧਾਨ ਅਮਨਪ੍ਰਰੀਤ ਸਿੰਘ ਫਰਵਾਹਾ, ਚੇਅਰਪਰਸਨ ਬਲਵਿੰਦਰ ਕੌਰ ਗਿੱਲ, ਪ੍ਰਧਾਨ ਜਸਕਮਲਪ੍ਰਰੀਤ ਸਿੰਘ, ਪ੍ਰਧਾਨ ਨਿੱਪਾ ਹਠੂਰ, ਮੁਨੀਸ ਕੁਮਾਰ, ਅਜੈ ਕੁਮਾਰ ਜੋਸ਼ੀ, ਸਰਪੰਚ ਗੁਰਸਿਮਰਨ ਸਿੰਘ ਗਿੱਲ, ਗੋਪਾਲ ਸ਼ਰਮਾ, ਅਮਨਪ੍ਰਰੀਤ ਸਿੰਘ ਹਠੂਰ, ਗੁਰਪਾਲ ਸਿੰਘ, ਚਰਨ ਸਿੰਘ, ਸਰਬਜੀਤ ਕੌਰ,ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.