ਪੰਜਾਬੀ

ਲੁਧਿਆਣਾ ਵਿਖੇ ਸੀ ਈ ਟੀ ਪੀ ਦਾ ਉਦਘਾਟਨ, 102 ਡਾਇੰਗ ਯੂਨਿਟਾਂ ਦਾ ਪਾਣੀ ਕੀਤਾ ਜਾਵੇਗਾ ਸਾਫ਼

Published

on

ਲੁਧਿਆਣਾ : ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਲੁਧਿਆਣਾ, ਖਾਸ ਕਰਕੇ ਸ਼ਹਿਰ ਦੀਆਂ ਹੌਜ਼ਰੀ ਅਤੇ ਡਾਇੰਗ ਸਨਅਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਥਾਨਕ ਤਾਜਪੁਰ ਸੜਕ ਉੱਤੇ 50 ਐੱਮ ਐੱਲ ਡੀ ਸਮਰੱਥਾ ਵਾਲਾ ਸਾਂਝਾ ਗੰਦਾ ਜਲ ਸੋਧਕ ਪਲਾਂਟ (ਸੀ ਈ ਟੀ ਪੀ) ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਦੀ ਤਰਫ਼ੋਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਕੱਤਰ ਸ਼੍ਰੀ ਰਾਹੁਲ ਤਿਵਾੜੀ ਨੇ ਵਰਚੂਅਲ ਤਰੀਕੇ ਨਾਲ ਕੀਤਾ।

ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬਚਤ ਭਵਨ ਵਿਖੇ ਹੋਇਆ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਹੈ ਅਤੇ ਇਸ ਨੂੰ ਪੰਜਾਬ ਦੇ ਮਾਨਚੈਸਟਰ ਵਜੋਂ ਜਾਣਿਆ ਜਾਂਦਾ ਹੈ।

ਡਾਇੰਗ ਅਤੇ ਹੌਜ਼ਰੀ ਲੁਧਿਆਣਾ ਦੀ ਮੁੱਖ ਸਨਅਤ ਹੈ। ਡਾਇੰਗ ਦਾ ਸਭ ਤੋਂ ਵੱਡਾ ਕਲੱਸਟਰ ਤਾਜਪੁਰ ਰੋਡ, ਲੁਧਿਆਣਾ ਵਿਖੇ ਹੈ ਜਿਸ ਵਿੱਚ 102 ਛੋਟੇ ਅਤੇ ਮਾਈਕਰੋ ਸਕੂਲ ਦੇ ਡਾਇੰਗ ਯੂਨਿਟ ਹਨ।

ਉਹਨਾਂ ਕਿਹਾ ਕਿ ਤਾਜਪੁਰ ਰੋਡ ਦੀਆਂ 102 ਡਾਇੰਗ ਯੂਨਿਟਾਂ ਦਾ ਪਾਣੀ ਸਾਂਝਾ ਗੰਦਾ ਜਲ ਸੋਧਕ ਪਲਾਂਟ ਉਪਰ ਲਿਆ ਕੇ ਸਾਫ਼ ਕੀਤਾ ਜਾਵੇਗਾ। ਇਹ ਪਲਾਂਟ ਐਸ ਬੀ ਆਰ ਤਕਨੀਕ ਤੇ ਆਧਾਰਿਤ ਅਤਿ ਆਧੁਨਿਕ ਤਕਨੀਕ ਨਾਲ ਬਣਿਆ ਹੋਇਆ ਹੈ ਜਿਸ ਕਰਕੇ ਇਹ ਮਾਪਦੰਡਾਂ ਨੂੰ ਪੂਰਾ ਕਰਨ ਲਈ ਸਮਰੱਥ ਹੈ। ਸਾਰੀਆਂ ਡਾਇੰਗ ਯੂਨਿਟਾਂ ਵਿੱਚੋ ਨਿਕਲਣ ਵਾਲੇ ਪਾਣੀ ਦੀ ਮਾਤਰਾ ਮਾਪਣ ਲਈ ਆਨਲਾਈਨ ਮੀਟਰ ਲਗਾਏ ਜਾਣਗੇ। ਸੋਧੇ ਹੋਏ ਪਾਣੀ ਦੇ ਮਾਪਦੰਡਾਂ ਨੂੰ ਮਾਪਣ ਲਈ ਵੱਖਰੇ ਸਿਸਟਮ ਲਗਾਏ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.