ਪੰਜਾਬੀ

ਕੱਪੜਾ ਸਿਲਾਈ ਕੋਰਸ ਦੇ ਵੰਡੇ ਰਾਮਗੜ੍ਹ ਵਿਖੇ ਸਰਟੀਫਿਕੇਟ,ਨਵੀਂਆਂ ਕਲਾਸਾਂ ਦੀ ਕੀਤੀ ਸ਼ੁਰੂਆਤ

Published

on

ਸਾਹਨੇਵਾਲ/ਲੁਧਿਆਣਾ: ਮਾਂਗਟ ਫੈਸ਼ਨ ਵਰਲਡ ਰਾਮਗਡ਼੍ਹ ਦੇ ਇੰਚਾਰਜ ਚਰਨਜੀਵਨ ਕੌਰ ਮਾਂਗਟ ਵੱਲੋਂ ਕੱਪੜਾ ਸਿਲਾਈ ਅਤੇ ਬਿਊਟੀ ਪਾਰਲਰ ਦੇ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਦੀ ਲੜੀ ਨੂੰ ਅੱਗੇ ਤੌਰਦਿਆਂ ਸ਼ੁੱਕਰਵਾਰ ਨੂੰ ਮਾਂਗਟ ਫੈਸ਼ਨ ਵਰਲਡ ਵੱਲੋਂ 25 ਲੜਕੀਆਂ ਨੂੰ ਕੱਪੜਾ ਸਿਲਾਈ ਕੋਰਸ ਦੇ ਸਰਟੀਫਿਕੇਟ ਵੰਡੇ ਗਏ ਅਤੇ ਨਵੀਂਆਂ ਕਲਾਸਾਂ ਦੀ ਸ਼ੁਰੂਆਤ ਵੀ ਕੀਤੀ ਗਈ।

ਸਰਟੀਫਿਕੇਟ ਵੰਡਣ ਦੀ ਰਸਮ ਹਰਪ੍ਰੀਤ ਕੌਰ ਗਰੇਵਾਲ, ਹਰਜੀਤ ਕੌਰ ਗਰਚਾ (ਦੋਨੋਂ ਬਲਾਕ ਪ੍ਰਧਾਨ) ਅਤੇ ਪਿੰਡ ਦੇ ਸਰਪੰਚ ਜਗਦੇਵ ਸਿੰਘ ਆਦਿ ਵੱਲੋਂ ਅਦਾ ਕੀਤਾ ਗਿਆ ।ਇਸ ਮੌਕੇ ਮਾਂਗਟ ਫੈਸ਼ਨ ਵਰਲਡ ਦੇ ਇੰਚਾਰਜ ਚਰਨਜੀਵਨ ਕੌਰ ਮਾਂਗਟ ਨੇ ਦੱਸਿਆ ਕਿ ਇਸ ਵਾਰ ਸੈਂਟਰ ਵਿੱਚ ਲੱਗੀਆਂ ਲੜਕੀਆਂ ਦਾ ਉਤਸ਼ਾਹ ਵਧਾਉਣ ਲਈ ਐਨਆਰਆਈ ਬਲਦੇਵ ਸਿੰਘ ਗਿੱਲ ਪਿੰਡ ਧਮੋਟ ਵੱਲੋਂ ਗਿਫਟ ਭੇਜੇ ਗਏ ਸਨ ਅਤੇ ਬੱਚਿਆਂ ਨੂੰ ਅੱਜ ਸਰਟੀਫਿਕੇਟ ਵੀ ਵੰਡੇ ਗਏ .

ਇਸ ਮੌਕੇ ਇੰਚਾਰਜ ਚਰਨਜੀਵਨ ਕੌਰ ਮਾਂਗਟ ਨੇ ਦੱਸਿਆ ਕਿ ਇਹ ਕੋਰਸ ਪਿਛਲੇ ਪੰਦਰਾਂ ਸਾਲਾਂ ਤੋਂ ਕਰਵਾਏ ਜਾ ਰਹੇ ਹਨ ਅਤੇ ਸੈਂਕੜੇ ਹੀ ਵਿਦਿਆਰਥੀਆਂ ਨੇ ਕੱਪੜਾ ਸਿਲਾਈ ਦਾ ਕੰਮ ਅਤੇ ਬਿਊਟੀ ਪਾਰਲਰ ਦਾ ਕੰਮ ਸਿੱਖ ਕੇ ਆਪਣੇ ਪੈਰੀਂ ਖੜ੍ਹੇ ਹੋ ਕੇ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਹੋਏ ਹਨ।ਅੰਤ ਵਿੱਚ ਉਨ੍ਹਾਂ ਨੇ ਦੋਨੋਂ ਬਲਾਕ ਪ੍ਰਧਾਨਾਂ ਅਤੇ ਪਿੰਡ ਦੇ ਸਰਪੰਚ ਦਾ ਇਥੇ ਪਹੁੰਚਣ ‘ਤੇ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.