ਖੇਡਾਂ

ਸੈਂਟਰਾ ਸੁਪਰ ਜਾਇੰਟਸ ਨੇ ਸੀਪੀਐਲ ਸੀਜ਼ਨ-5 ਦਾ ਜਿੱਤਿਆ ਖਿਤਾਬ

Published

on

ਲੁਧਿਆਣਾ : ਸੈਂਟਰਾ ਸੁਪਰ ਜਾਇੰਟਸ (ਸੀਐਸਜੀ) ਨੇ ਸੈਂਟਰਾ ਪ੍ਰੀਮੀਅਰ ਲੀਗ (ਸੀਪੀਐਲ) ਸੀਜ਼ਨ 5 ਦਾ ਖਿਤਾਬ ਸੈਂਟਰਾ ਲਾਇਨਜ਼ (ਸੀਐਲ) ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ। ਸੈਂਟਰਾ ਗ੍ਰੀਨਜ਼ ਅਪਾਰਟਮੈਂਟਸ ਦੇ ਵਸਨੀਕਾਂ ਦੀਆਂ ਛੇ ਟੀਮਾਂ ਨੇ ਇਸ ਸਾਲਾਨਾ ਕ੍ਰਿਕਟ ਫੈਸਟੀਵਲ ਵਿੱਚ ਹਿੱਸਾ ਲਿਆ। ਫਾਈਨਲ ਵਿੱਚ, ਸਿਮਰਨਜੋਤ ਸਿੰਘ ਸੇਠੀ ਨੇ ਅੱਗੇ ਵੱਧ ਕੇ ਅਗਵਾਈ ਕੀਤੀ ਅਤੇ ਦੋ ਛੱਕੇ ਮਾਰ ਕੇ ਮੈਚ ਨੂੰ ਖਤਮ ਕੀਤਾ, ਜਿਸ ਨੇ ਸੈਂਟਰਾ ਸੁਪਰ ਜਾਇੰਟਸ ਨੂੰ ਸੀਪੀਐਲ ਸੀਜ਼ਨ 5 ਦਾ ਖਿਤਾਬ ਦਿਵਾਇਆ।

ਫਾਈਨਲ ਜਿੱਤਣ ਲਈ 49 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਸੀਐਸਜੀ ਨੇ ਤੇਜਿੰਦਰ ਗਾਂਧੀ ਸਮੇਤ ਦੋ ਤੇਜ਼ ਵਿਕਟਾਂ ਗੁਆ ਦਿੱਤੀਆਂ। ਅੰਕਿਤ ਅਤੇ ਚਿੰਤਨ ਨੇ ਆਪਣੇ ਸ਼ੁਰੂਆਤੀ ਸਪੈੱਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ਾਂਤਨੂ ਕਾਲੀਆ ਨੇ ਚੌਥੇ ਓਵਰ ਵਿੱਚ ਪਾਰੀ ਦਾ ਪਹਿਲਾ ਛੱਕਾ ਜੜਿਆ ਪਰ ਸੀਐਲ ਨੇ ਸਖ਼ਤ ਗੇਂਦਾਂ ਨਾਲ ਦਬਾਅ ਬਣਾਈ ਰੱਖਿਆ। ਇੱਕ ਸਮੇਂ ਅੱਧੇ ਓਵਰ ਦੇ ਅੰਤ ਤੱਕ ਸੁਪਰ ਜਾਇੰਟਸ ਨੇ 2 ਵਿਕਟਾਂ ‘ਤੇ 9 ਦੌੜਾਂ ਬਣਾਈਆਂ ਸਨ ਅਤੇ ਉਸ ਨੂੰ ਆਖਰੀ ਚਾਰ ਓਵਰਾਂ ਵਿੱਚ 40 ਦੌੜਾਂ ਦੀ ਲੋੜ ਸੀ।

ਸ਼ਾਂਤਨੂ ਨੇ ਗੇਅਰ ਬਦਲਦੇ ਹੋਏ ਗਗਨਦੀਪ ਦੇ ਖਿਲਾਫ ਤਿੰਨ ਛੱਕੇ ਜੜੇ ਅਤੇ ਇਸ ਤੋਂ ਬਾਅਦ ਡੈਬਿਊ ਕਰਨ ਵਾਲੀ ਟੀਮ ਲਈ ਇਹ ਬਹੁਤ ਆਸਾਨ ਹੋ ਗਿਆ। ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਸੈਂਟਰਾ ਲਾਇਨਜ਼ ਨੇ ਬੱਲੇਬਾਜੀ ਨਾਲ ਸਾਵਧਾਨੀ ਨਾਲ ਸ਼ੁਰੂਆਤ ਕੀਤੀ ਕਿਉਂਕਿ ਉਨ੍ਹਾਂ ਦੇ ਸਲਾਮੀ ਬੱਲੇਬਾਜ਼ ਪੰਕਜ ਸ਼ਰਮਾ ਅਤੇ ਚਿੰਤਨ ਨੇ ਬਿਨਾਂ ਕਿਸੇ ਨੁਕਸਾਨ ਦੇ 3 ਓਵਰਾਂ ਵਿੱਚ 31 ਰਨ ਜੋੜੇ।

ਜੇਤੂਆਂ ਨੂੰ ਸ਼ਾਨਦਾਰ ਟਰਾਫੀ ਦੇ ਨਾਲ 51000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜਦਕਿ ਹਾਰਨ ਵਾਲੇ ਫਾਈਨਲਿਸਟ ਨੇ 40000 ਰੁਪਏ ਦਾ ਨਕਦ ਇਨਾਮ ਜਿੱਤਿਆ। ਇਸ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਕਈ ਤੋਹਫੇ ਅਤੇ ਮੈਡਲ ਵੀ ਮਿਲੇ। ਪੰਜਾਬੀ ਸੁਪਰਸਟਾਰ ਬਿੰਨੂ ਢਿੱਲੋਂ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਆਪਣੀ ਸ਼ਾਨਦਾਰ ਹਾਜ਼ਰੀ ਨਾਲ ਸਮਾਗਮ ਵਿਚ ਜੋਸ਼ ਭਰ ਦਿਤਾ। ਰਾਜੀਵ ਭੱਲਾ ਮੈਨੇਜਿੰਗ ਡਾਇਰੈਕਟਰ, ਸੈਂਟਰਾ ਗ੍ਰੀਨਜ਼ ਅਤੇ ਅਮਿਤ ਭੱਲਾ, ਡਾਇਰੈਕਟਰ ਨੇ ਜੇਤੂਆਂ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.