ਇੰਡੀਆ ਨਿਊਜ਼

ਕੇਂਦਰ ਨੇ ਹੋਮ ਆਈਸੋਲੇਸ਼ਨ ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਟ੍ਰਿਪਲ ਲੇਅਰ ਮਾਸਕ ਪਾਉਣਾ ਲਾਜ਼ਮੀ

Published

on

ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲਾ ਜਲਦ ਹੀ ਕਈ ਸਾਰੇ ਨਿਯਮਾਂ ‘ਚ ਬਦਲਾਅ ਕਰਨ ਜਾ ਰਿਹਾ ਹੈ। ਇਸ ‘ਚ ਸਭ ਤੋਂ ਵੱਡਾ ਬਦਲਾਅ ਹੋਮ ਆਈਸੋਲੇਸ਼ਨ ਨੂੰ ਲੈ ਕੇ ਬਣਾਈ ਗਈ ਗਾਈਡਲਾਈਨ ‘ਚ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਨੂੰ ਜਾਰੀ ਕੀਤਾ ਹੈ।

ਸਿਹਤ ਮੰਤਰਾਲੇ ਨੇ ਹਲਕੇ/ਅਸਿੰਪਟੋਮੈਟਿਕ ਕੋਰੋਨਾ ਮਰੀਜ਼ਾਂ ਦੇ ਹੋਮ ਆਈਸੋਲੇਸ਼ਨ ਲਈ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਕਿਹਾ, ਪਾਜ਼ੇਟਿਵ ਆਉਣ ਦੇ ਸੱਤ ਦਿਨ ਤੇ ਤਿੰਨ ਦਿਨਾਂ ਤਕ ਲਗਾਤਾਰ ਬੁਖਾਰ ਨਾ ਆਉਣ ਤੋਂ ਬਾਅਦ ਹੋਮ ਆਈਸੋਲੇਸ਼ਨ ਤਹਿਤ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਤੇ ਆਈਸੋਲੇਸ਼ਨ ਖ਼ਤਮ ਹੋ ਜਾਵੇਗਾ।

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹੋਮ ਆਈਸੋਲੇਸ਼ਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੁਬਾਰਾ ਜਾਂਚ ਦੀ ਲੋੜ ਨਹੀਂ ਹੈ। ਅੰਕੜਿਆਂ ਮੁਤਾਬਕ ਪਿਛਲੇ 9 ਦਿਨਾਂ ‘ਚ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ 6 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। Omicron ਵੇਰੀਐਂਟ ਦੇ ਮਾਮਲੇ ਤਿੰਨ ਦਿਨਾਂ ‘ਚ ਦੁੱਗਣੇ ਹੋ ਰਹੇ ਹਨ। ਲੋਕਾਂ ਹਸਪਤਾਲਾਂ ਦਾ ਰੁਖ਼ ਘੱਟ ਹੀ ਕਰਨ। ਇਸ ਦੇ ਲਈ ਨਵੀਂ ਹੋਮ ਆਈਸੋਲੇਸ਼ਨ ਗਾਈਡਲਾਈਨ ਜ਼ਰੂਰੀ ਹੈ।

ਹੋਮ ਆਈਸੋਲੇਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੂਬਿਆਂ ਨੂੰ ਕੰਟਰੋਲ ਰੂਮ ਨੂੰ ਵਿਵਸਥਿਤ ਰੱਖਣ ਲਈ ਕਿਹਾ ਗਿਆ ਹੈ। ਕੰਟਰੋਲ ਰੂਮ ਦਾ ਕੰਮ ਇਹ ਹੋਵੇਗਾ ਕਿ ਸੂਬੇ ਇਸ ਰਾਹੀਂ ਸਹੀ ਢੰਗ ਨਾਲ ਨਿਗਰਾਨੀ ਕਰ ਸਕਣ ਤੇ ਜਦੋਂ ਮਰੀਜ਼ ਦੀ ਸਿਹਤ ਵਿਗੜਦੀ ਹੈ ਅਤੇ ਉਸ ਨੂੰ ਹੋਮ ਆਈਸੋਲੇਸ਼ਨ ਤੋਂ ਹਸਪਤਾਲ ‘ਚ ਦਾਖਲ ਕਰਵਾਉਣ ਦੀ ਲੋੜ ਹੁੰਦੀ ਹੈ ਤਾਂ ਅਜਿਹੇ ਹਾਲਾਤ ‘ਚ ਐਂਬੂਲੈਂਸ ਤੋਂ ਲੈ ਕੇ ਹਸਪਤਾਲ ਦੇ ਬੈੱਡ ਤਕ ਟੈਸਟਿੰਗ ਆਸਾਨੀ ਨਾਲ ਮਿਲ ਸਕੇ।

ਬਜ਼ੁਰਗ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ‘ਤੇ ਹੋਮ ਆਈਸੋਲੇਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਲਕੇ ਲੱਛਣਾਂ ਵਾਲੇ ਮਰੀਜ਼ ਘਰ ਹੀ ਰਹਿਣਗੇ। ਇਸ ਦੇ ਲਈ ਪ੍ਰੋਪਰ ਵੈਂਟੀਲੇਸ਼ਨ ਹੋਣੀ ਜ਼ਰੂਰੀ ਹੈ। ਮਰੀਜ਼ ਨੂੰ ਟ੍ਰਿਪਲ ਲੇਅਰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਅਜਿਹੇ ਮਰੀਜ਼ ਜੋ ਐੱਚਆਈਵੀ ਸੰਕਰਮਿਤ ਹਨ ਜਾਂ ਜਿਨ੍ਹਾਂ ਦਾ ਟ੍ਰਾਂਸਪਲਾਂਟ ਕੀਤਾ ਗਿਆ ਹੈ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਹੋਮ ਆਈਸੋਲੇਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.