Connect with us

ਇੰਡੀਆ ਨਿਊਜ਼

ਪਰਾਲੀ ਦੇ ਧੂੰਏਂ ਤੋਂ ਰਾਹਤ ਲਈ ਕੇਂਦਰ ਨੇ 5 ਸੂਬਿਆਂ ਨਾਲ ਕੀਤੀ ਮੀਟਿੰਗ

Published

on

Center holds meeting with 5 states for relief from straw smoke

ਨਵੀਂ ਦਿੱਲੀ : ਕੇਂਦਰੀ ਜੰਗਲਾਤ ਤੇ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਾਤਾਵਰਨ ਮੰਤਰੀਆਂ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਪਰਾਲੀ ਦੇ ਧੂਏ ਨੀ ਲੈ ਕੇ ਇਕ ਅਹਿਮ ਬੈਠਕ ਕੀਤੀ। ਪੰਜਾਬ, ਹਰਿਆਣਾ ਸਮੇਤ ਦਿੱਲੀ-ਐੱਨਸੀਆਰ ਦੇ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦਾ ਸੀਜ਼ਨ 25 ਸਤੰਬਰ ਤੋਂ ਸ਼ੁਰੂ ਹੋ ਜਾਂਦਾ ਹੈ।

ਸੂਬਿਆਂ ਨਾਲ ਇਸ ਚਰਚਾ ’ਚ ਪਰਾਲੀ ਨੂੰ ਖੇਤਾਂ ’ਚ ਸਾੜਨ ਤੋਂ ਰੋਕਣ ਲਈ ਜਿਨ੍ਹਾਂ ਵਿਸ਼ਿਆਂ ’ਤੇ ਮੁੱਖ ਫੋਕਸ ਕੀਤਾ ਗਿਆ, ਉਨ੍ਹਾਂ ’ਚ ਖੇਤੀਬਾੜੀ ਖੋਜ ਸੰਸਥਾਨ ਪੂਸਾ ਵੱਲੋਂ ਵਿਕਸਤ ਡੀ-ਕੰਪੋਜਰ ਦਾ ਵੱਡੇ ਪੈਮਾਨੇ ’ਤੇ ਇਸਤੇਮਾਲ ਕਰਨ, ਦੇਸ਼ ਭਰ ਦੇ ਪਾਵਰ ਪਲਾਂਟਾਂ ’ਚ ਈਂਧਨ ਦੇ ਰੂਪ ਵਿਚ ਬਾਇਓਮਾਸ ਦਾ 10 ਫ਼ੀਸਦੀ ਤਕ ਇਸਤੇਮਾਲ ਕਰਨ, ਜਿਸ ਵਿਚ ਪਰਾਲੀ ਦੀ ਮਾਤਰਾ ਕਰੀਬ 50 ਫ਼ੀਸਦੀ ਰੱਖਣੀ ਹੋਵੇਗੀ, ਦੇ ਨਾਲ ਪਸ਼ੂ ਚਾਰੇ ਦੇ ਰੂਪ ਵਿਚ ਇਸ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਤੇ ਪਰਾਲੀ ਨੂੰ ਖੇਤਾਂ ’ਚ ਖ਼ਤਮ ਕਰਨ ਲਈ ਕਿਸਾਨਾਂ ਨੂੰ ਹੋਰ ਮਸ਼ੀਨਾਂ ਦੇਣ ਅਤੇ ਪਹਿਲਾਂ ਦਿੱਤੀਆਂ ਗਈਆਂ ਮਸ਼ੀਨਾਂ ਦੇ ਇਸਤੇਮਾਲ ਨੂੰ ਬੜਾਵਾ ਦੇਣਾ ਆਦਿ ਸ਼ਾਮਲ ਹੈ।

।ਦੇਸ਼ ਭਰ ਦੇ ਸਾਰੇ ਪਾਵਰ ਪਲਾਂਟਾਂ ਨੂੰ ਹੁਣ ਈਂਧਨ ਦੇ ਰੂਪ ਵਿਚ 10 ਫ਼ੀਸਦੀ ਬਾਇਓਮਾਸ ਦਾ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਪਸ਼ੂ ਚਾਰੇ ਵਿਚ ਵੀ ਪਰਾਲੀ ਦੇ ਇਸਤੇਮਾਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਤੋਂ ਇਸ ਨੂੰ ਖ਼ਰੀਦਣ ਦੀ ਯੋਜਨਾ ਬਣਾਉਣ।

ਇਸ ਬੈਠਕ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਹਿੱਸਾ ਲਿਆ ਸੀ ਜਿਹਡ਼ੇ ਸੂਬੇ ਦੇ ਵਾਤਾਵਰਨ ਮੰਤਰੀ ਵੀ ਹਨ। ਨਾਲ ਹੀ ਇਸ ਵਰਚੁਅਲ ਬੈਠਕ ਵਿਚ ਉੱਤਰ ਪ੍ਰਦੇਸ਼ ਦੇ ਵਾਤਾਵਰਨ ਮੰਤਰੀ ਦਾਰਾ ਸਿੰਘ, ਰਾਜਸਥਾਨ ਦੇ ਮੰਤਰੀ ਸੁਖਰਾਮ ਬਿਸ਼ਨੋਈ, ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਅਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਵਾਤਾਵਰਨ ਮੌਜੂਦ ਸਨ।

ਬੈਠਕ ’ਚ ਦਿੱਲੀ-ਐੱਨਸੀਆਰ ਹਵਾ ਗੁਣਵੱਤਾ ਕਮਿਸ਼ਨ ਦੇ ਪ੍ਰਧਾਨ ਐੱਮਐੱਮ ਕੁੱਟੀ ਅਤੇ ਵਾਤਾਵਰਨ, ਖੇਤੀਬਾਡ਼ੀ ਤੇ ਊਰਜਾ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਸਨ।

Facebook Comments

Trending