ਪੰਜਾਬੀ

ਧੀਆਂ ਦੀ ਲੋਹੜੀ ਮਨਾਉਣੀ ਵੱਡੀ ਸਮਾਜਿਕ ਤਬਦੀਲੀ ਦਾ ਸੰਕੇਤ : ਯਾਦੂ

Published

on

ਖੰਨਾ (ਲੁਧਿਆਣਾ) : ਡਾ. ਭੀਮ ਰਾਓ ਅੰਬੇਡਕਰ ਐਜੂਕੇਸ਼ਨਲ ਤੇ ਵੈੱਲਫੇਅਰ ਸੁਸਾਇਟੀ ਵੱਲੋਂ ਨੇੜੇ ਗੁਰਦੁਆਰਾ ਸਾਹਿਬ ਪਿੰਡ ਗੰਢੂਆਂ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ‘ਚ ਮੁੱਖ ਮਹਿਮਾਨ ਵੱਜੋਂ ਵਿਧਾਨ ਸਭਾ ਹਲਕਾ ਖੰਨਾ ਤੋਂ ਸ਼ੋ੍ਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਸ਼ਾਮਲ ਹੋਏ।

ਜਸਦੀਪ ਕੌਰ ਯਾਦੂ ਨੇ ਧੀਆਂ ਦੀ ਲੋਹੜੀ ਸਮਾਗਮ ਕਰਵਾਉਣ ‘ਤੇ ਗੁਰਦੀਪ ਸਿੰਘ ਮਦਨ ਪ੍ਰਧਾਨ ਪੰਜਾਬ ਤੇ ਨਿਰਮਲ ਸਿੰਘ ਦੂਲੋਂ ਚੇਅਰਮੈਨ ਪੰਜਾਬ ਨੂੰ ਵਧਾਈ ਦਿੱਤੀ। ਇਸ ਦੌਰਾਨ ਬੀਬੀ ਯਾਦੂ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਵੱਲੋਂ ਧੀਆਂ ਦੀ ਵੀ ਲੋਹੜੀ ਮਨਾਉਣ ਦੀ ਪਿਰਤ ਸ਼ੁਰੂ ਕੀਤੀ ਗਈ ਹੈ ਜੋ ਇੱਕ ਬਹੁਤ ਵੱਡੀ ਸਮਾਜਿਕ ਤਬਦੀਲੀ ਦਾ ਸੰਕੇਤ ਹੈ, ਕਿਉਂਕਿ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਤੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ। ਧੀਆਂ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਮੁੰਡਿਆਂ ਤੋਂ ਅੱਗੇ ਹੋ ਕੇ ਮਾਤਾ-ਪਿਤਾ ਦਾ ਸਹਾਰਾ ਬਣਦੀਆਂ ਹਨ।

ਮੁੰਡੇ-ਕੁੜੀ ਨੂੰ ਬਰਾਬਰ ਦਾ ਦਰਜਾ ਜ਼ਰੂਰ ਮਿਲਣਾ ਚਾਹੀਦਾ ਹੈ। ਧੀਆਂ ਦੀ ਲੋਹੜੀ ਮਨਾਉਣ ਸਬੰਧੀ ਪੰਜਾਬ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸਮਾਗਮ ਕਰਵਾਏ ਜਾਂਦੇ ਹਨ ਜੋ ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਹਰ ਤਿਉਹਾਰ ਦੀ ਆਪੋ-ਆਪਣੀ ਅਹਿਮੀਅਤ ਹੈ ਜਿਸ ਨੂੰ ਸਮਝਦੇ ਹੋਏ ਪੰਜਾਬੀ ਲੋਕ ਸਾਰੇ ਤਿਉਹਾਰਾਂ ਦਾ ਆਨੰਦ ਮਾਣਦੇ ਹਨ।

Facebook Comments

Trending

Copyright © 2020 Ludhiana Live Media - All Rights Reserved.