Connect with us

ਧਰਮ

ਭਗਤ ਕਬੀਰ ਜੀ ਦਾ 623 ਵਾਂ ਜਨਮ ਉਤਸਵ ਸ਼ਰਧਾ ਨਾਲ ਮਨਾਇਆ

Published

on

Celebrated the 623rd birth anniversary of Bhagat Kabir Ji with devotion

ਲੁਧਿਆਣਾ : ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਭਗਤ ਕਬੀਰ ਜੀ ਦਾ 623ਵਾਂ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਰਕਬਾ ਭਵਨ ਦੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ , ਬਾਵਾ ਰਵੀਇੰਦਰ ਨੰਦੀ ਅਤੇ ਬੰਗਾਲ ਦੇ ਪ੍ਰਧਾਨ ਮੇਘ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਭਗਤ ਕਬੀਰ ਜੀ ਦੀ ਬਾਣੀ ਦਰਜ ਹੈ, ਜੋ ਮਨੁੱਖਤਾ ਨੂੰ ਜਿਊਣ ਦਾ ਰਸਤਾ ਦਿਖਾਉਂਦੀ ਹੈ। ਉਨਾਂ ਕਿਹਾ ਕਿ ਕਬੀਰ ਜੀ ਦੀ ਬਾਣੀ ਨੂੰ ਸਮਝਣ, ਵਿਚਾਰਨ ਅਤੇ ਜੀਵਨ ਵਿਚ ਅਪਨਾਉਣ ਦੀ ਲੋੜ ਹੈ।

ਇਸ ਮੌਕੇ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਨੂੰ ਜਾਣ ਵਾਲੀ ਸੜਕ ਦਾ ਨਾਮ ਅਤੇ ਚੌੜਾ ਕਰਨ ਦਾ ਫ਼ੈਸਲਾ ਵਿਜੈਇੰਦਰ ਸਿੰਗਲਾ ਮੰਤਰੀ ਪੰਜਾਬ ਸਰਕਾਰ ਵੱਲੋਂ ਫਾਊਂਡੇਸ਼ਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਲਿਆ ਗਿਆ। ਇਸ ਮੌਕੇ ਬੈਰਾਗੀ ਮਹਾਂ ਮੰਡਲ ਬਰਨਾਲਾ ਦੇ ਪ੍ਰਧਾਨ ਤੋਤਾ ਦਾਸ ਬਾਵਾ, ਦਿਲਪ੍ਰੀਤ ਸਿੰਘ ਐਡਵੋਕੇਟ, ਜੋਗਿੰਦਰ ਸਿੰਘ, ਸਤਪਾਲ ਸਿੰਘ, ਜੀਤ ਸਿੰਘ ਮਨਜੀਤ ਸਿੰਘ, ਯੂਥ ਆਗੂ ਸ਼ੰਟੀ ਆਦਿ ਮੌਜੂਦ ਸਨ।

Facebook Comments

Trending