ਇੰਡੀਆ ਨਿਊਜ਼

ਜਿਨ੍ਹਾਂ ਸਮਾਂ ਖੇਤੀ ਕਾਨੂੰਨਾਂ ਵਾਪਸ ਨਹੀਂ ਹੁੰਦੇ ਦੀਵਾਲੀ ਛੱਡੋ ਹੋਲੀ ਵੀ ਸੜਕਾਂ ’ਤੇ ਹੀ ਮਨਾਵਾਂਗੇ : ਟਿਕੈਤ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਖ਼ਾਰਜ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਿੱਦ ’ਤੇ ਅੜੀ ਹੈ ਤਾਂ ਕਿਸਾਨ ਵੀ ਅਪਣੀ ਮੰਗ ਤੋਂ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੀਵਾਲੀ ਹੀ ਨਹੀਂ ਹੋਲੀ ਵੀ ਸੜਕਾਂ ’ਤੇ ਮਨਾਵਾਂਗੇ। ਟਿਕੈਤ ਨੇ ਇਥੇ ਸਥਿਤ ਪਛਮੀ ਯੂ. ਪੀ. ਟੋਲ ਪਲਾਜ਼ਾ ਕੋਲ ਇਕ ਹਸਪਤਾਲ ’ਚ ਦਾਖ਼ਲ ਕਿਸਾਨ ਯੂਨੀਅਨ ਦੇ ਇਕ ਅਹੁਦਾ ਅਧਿਕਾਰੀ ਦਾ ਹਾਲ-ਚਾਲ ਪੁੱਛਣ ਆਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਨੇ ਸਰਕਾਰ ’ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਸਰਕਾਰ ਪੂੰਜੀਪਤੀਆਂ ਅਤੇ ਉਦਯੋਗਪਤੀਆਂ ਦੇ ਲਾਭ ਲਈ ਕੰਮ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ’ਤੇ ਜੇਕਰ ਸਰਕਾਰ ਜਿੱਦੀ ਹੈ ਤਾਂ ਕਿਸਾਨ ਵੀ ਅਪਣੀ ਜਿੱਦ ਤੋਂ ਪਿੱਛੇ ਨਹੀਂ ਹਟ ਸਕਦੇ ਹਨ।

ਉੱਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਜੇਕਰ ਜ਼ਰਾ ਵੀ ਚਿੰਤਾ ਹੁੰਦੀ ਤਾਂ ਹੁਣ ਤਕ ਇਹ ਕਾਨੂੰਨ ਵਾਪਸ ਲੈ ਲਏ ਗਏ ਹੁੰਦੇ। ਟਿਕੈਤ ਨੇ ਦੁੱਖ਼ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਅਪਣਾ ਘਰ-ਬਾਰ ਛੱਡ ਕੇ ਸੜਕਾਂ ’ਤੇ 11 ਮਹੀਨੇ ਤੋਂ ਵੱਧ ਬੀਤ ਚੁੱਕੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕਦੀ। ਉਨ੍ਹਾਂ ਕਿਹਾ ਕਿ ਹੁਣ ਤਾਂ ਕਿਸਾਨਾਂ ਨੇ ਦੀਵਾਲੀ ਹੀ ਨਹੀਂ ਹੋਲੀ ਵੀ ਸੜਕਾਂ ’ਤੇ ਹੀ ਮਨਾਉਣ ਦਾ ਮਨ ਬਣਾ ਲਿਆ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਜੇ. ਸੀ. ਬੀ. ਦੀ ਮਦਦ ਨਾਲ ਇਥੇ ਲੱਗੇ ਟੈਂਟਾਂ ਨੂੰ ਉਖਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇਕਰ ਪ੍ਰਸ਼ਾਸਨ ਇਥੇ ਟੈਂਟ ਉਖਾੜੇਗਾ ਤਾਂ ਕਿਸਾਨ ਸਰਕਾਰੀ ਦਫ਼ਤਰਾਂ ਦੇ ਬਾਹਰ ਟੈਂਟ ਲੱਗਾ ਲੈਣਗੇ।

 

 

Facebook Comments

Trending

Copyright © 2020 Ludhiana Live Media - All Rights Reserved.