Connect with us

ਪੰਜਾਬ ਨਿਊਜ਼

CBSE ਟਰਮ ਦੋ ਪ੍ਰੀਖਿਆਵਾਂ ਦੇ ਸੈਪਲ ਪੇਪਰ ਦੂਜੀ ਵਾਰ ਅੱਪਲੋਡ; ਇਸ ਦਿਨ ਸ਼ੁਰੂ ਹੋਵੇਗੀ 10ਵੀਂ ਤੇ 12ਵੀਂ ਦੀ ਪ੍ਰੀਖਿਆ

Published

on

CBSE Term Two Exam Sapphire Papers Uploaded Second Time; The 10th and 12th exams will start on this day

ਲੁਧਿਆਣਾ : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀਆਂ ਟਰਮ ਦੋ ਪ੍ਰੀਖਿਆਵਾਂ ਨੇੜੇ ਹਨ। ਹੁਣ ਦੂਜੀ ਵਾਰ ਸੀਬੀਐਸਈ ਨੇ ਵਿਦਿਆਰਥੀਆਂ ਲਈ ਸੈਪਲ ਪੇਪਰ ਅਪਲੋਡ ਕੀਤੇ ਹਨ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਅਭਿਆਸ ਕਰ ਸਕਣ। ਵਿਦਿਆਰਥੀਆਂ ਕੋਲ ਹੁਣ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਿਆਰ ਰੱਖ ਕੇ ਬਿਹਤਰ ਪ੍ਰਦਰਸ਼ਨ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ। CBSE ਦੀਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਦੋ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।

ਸੀਬੀਐਸਈ ਨੇ ਟਰਮ ਵਨ ਇਮਤਿਹਾਨਾਂ ਦੀ ਸ਼ੁਰੂਆਤ ‘ਚ ਟਰਮ ਦੋ ਪ੍ਰੀਖਿਆਵਾਂ ਲਈ ਸੈਪਲ ਪੇਪਰ ਜਾਰੀ ਕੀਤੇ ਤੇ ਫਿਰ ਵਿਸ਼ੇ ਅਨੁਸਾਰ ਸੈਪਲ ਪੇਪਰ ਅਪਲੋਡ ਕੀਤੇ। ਹੁਣ CBSE ਨੇ ਸੈਪਲ ਪੇਪਰਾਂ ਨੂੰ ਤਾਜ਼ਾ ਮਾਰਕਿੰਗ ਸਕੀਮ ਨਾਲ ਅਪਲੋਡ ਕੀਤਾ ਹੈ ਜੋ ਬਿਲਕੁਲ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਵਾਂਗ ਹਨ। ਇਸ ਤੋਂ ਇਲਾਵਾ ਬੋਰਡ ਨੇ ਮੁਲਾਂਕਣ ਸਕੀਮ ਵੀ ਅਪਲੋਡ ਕੀਤੀ ਹੈ ਜੋ ਕਿ ਸੋਧੇ ਹੋਏ ਪ੍ਰੀਖਿਆ ਪੈਟਰਨ ਅਨੁਸਾਰ ਹੈ। ਦੋ ਘੰਟੇ ਚੱਲਣ ਵਾਲੀ ਪ੍ਰੀਖਿਆ ‘ਚ 50 ਫੀਸਦੀ ਸਿਲੇਬਸ ਕਵਰ ਕੀਤਾ ਜਾਵੇਗਾ

ਵਿਦਿਆਰਥੀ ਦਾ ਦਾਖਲਾ ਕਾਰਡ CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਰੀ ਕੀਤਾ ਜਾਵੇਗਾ। ਹਾਲਾਂਕਿ ਬੋਰਡ ਵੱਲੋਂ ਟਰਮ ਵਨ ਇਮਤਿਹਾਨਾਂ ਲਈ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਐਡਮਿਟ ਕਾਰਡ ਟਰਮ ਟੂ ਇਮਤਿਹਾਨਾਂ ਲਈ ਵੀ ਵੈਧ ਹੋਣਗੇ। ਦੱਸ ਦੇਈਏ ਕਿ ਸੀਬੀਐਸਈ ਟਰਮ ਵਨ ਪ੍ਰੀਖਿਆਵਾਂ ਦਾ ਨਤੀਜਾ ਜਾਰੀ ਹੋ ਗਿਆ ਹੈ ਤੇ ਅੰਤਮ ਨਤੀਜਾ ਟਰਮ ਦੋ ਪ੍ਰੀਖਿਆਵਾਂ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।

ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕਾਂ ਅਨੁਸਾਰ ਟਰਮ ਦੋ ਪ੍ਰੀਖਿਆਵਾਂ ਲਈ ਸਕੂਲਾਂ ਨੇ ਪ੍ਰੀ ਬੋਰਡ ਪ੍ਰੀਖਿਆਵਾਂ ਕਰਵਾ ਕੇ ਵਧੀਆ ਅਭਿਆਸ ਕੀਤਾ ਹੈ। ਨਮੂਨਾ ਪੇਪਰ ਵੀ ਤਿਆਰੀ ਲਈ ਵਧੀਆ ਵਿਕਲਪ ਹਨ। ਉਨ੍ਹਾਂ ਅਨੁਸਾਰ ਵਿਦਿਆਰਥੀਆਂ ਨੂੰ ਇਸ ਸਮੇਂ ਆਪਣੀ ਲਿਖਤ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਨਲਾਈਨ ਪੜ੍ਹਾਈ ਤੋਂ ਬਾਅਦ ਪਹਿਲੀ ਵਾਰ ਟਰਮ ਟੂ ਪ੍ਰੀਖਿਆਵਾਂ ਹੋਣਗੀਆਂ ਜਦੋਂ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਲਿਖਣਾ ਹੋਵੇਗਾ।

Facebook Comments

Trending