Connect with us

ਪੰਜਾਬ ਨਿਊਜ਼

CBSE ਵੱਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਇਹ ਹੈ ਪੂਰਾ ਸ਼ਡਿਊਲ

Published

on

CBSE released the date sheet of 10th and 12th exam, here is the complete schedule

ਲੁਧਿਆਣਾ  : ਸੈਂਟਰਲ ਬੋਰਡ ਆਫ਼ ਸੈਕੇਡੰਰੀ ਐਜੂਕੇਸ਼ਨ ਨੇ ਵੀਰਵਾਰ ਨੂੰ ਸਾਲ 2023 ਵਿੱਚ ਹੋਣ ਵਾਲੀਆਂ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਜਾਰੀ ਡੇਟਸ਼ੀਟ ਅਨੁਸਾਰ ਦੋਹਾਂ ਜਮਾਤਾਂ ਦੀ ਪ੍ਰੀਖਿਆ 15 ਫ਼ਰਵਰੀ ਤੋਂ ਸ਼ੁਰੂ ਹੋਣਗੇ । 10ਵੀਂ ਜਮਾਤ ਦਾ ਆਖ਼ਰੀ ਪੇਪਰ 21 ਮਾਰਚ ਅਤੇ 12ਵੀਂ ਦਾ 5 ਅਪ੍ਰੈਲ ਨੂੰ ਹੋਵੇਗਾ । ਇਸ ਵਾਰ 34 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਵੱਲੋਂ 10ਵੀਂ ਅਤੇ 12ਵੀਂ ਦੀ ਬੋਰਡ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਗਈ ਹੈ।

ਦੱਸ ਦੇਈਏ ਕਿ CBSE ਵੱਲੋਂ 27 ਦਸੰਬਰ 2022 ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਸੀ। CBSE ਪ੍ਰੈਕਟੀਕਲ ਪ੍ਰੀਖਿਆਵਾਂ 2 ਜਨਵਰੀ 2023 ਤੋਂ ਸ਼ੁਰੂ ਹੋਣਗੀਆਂ ਅਤੇ ਆਖਰੀ ਪ੍ਰੈਕਟੀਕਲ ਪ੍ਰੀਖਿਆ 14 ਫਰਵਰੀ 2023 ਨੂੰ ਹੋਵੇਗੀ ।

Facebook Comments

Trending