Connect with us

ਇੰਡੀਆ ਨਿਊਜ਼

CBSE ਨੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਇਹ ਸਕੀਮ, ਜਾਣੋ ਕੀ ਹਨ ਸ਼ਰਤਾਂ

Published

on

CBSE launched this scheme for students, know what are the conditions

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਿੰਗਲ ਗਰਲ ਚਾਈਲਡ ਨੂੰ ਸਕਾਲਰਸ਼ਿਪ ਦੇਣ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ-2022 ਲਈ ਰੀਨਿਊ ਕਰਵਾਉਣ ਲਈ ਵੀ ਪੋਰਟਲ ਖੋਲ੍ਹ ਦਿੱਤਾ ਹੈ। ਇਸ ਦੇ ਲਈ ਆਨਲਾਈਨ ਅਪਲਾਈ ਦੀ ਤਾਰੀਖ਼ 18 ਅਕਤੂਬਰ ਰੱਖੀ ਗਈ ਹੈ, ਜੋ ਇਛੁੱਕ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸਕੂਲ ਮੁਖੀ ਨਾਲ ਇਸ ਵਿਸ਼ੇ ’ਚ ਗੱਲ ਕਰਨੀ ਪਵੇਗੀ।

ਹਰ ਸਿੰਗਲ ਗਰਲ ਚਾਈਲਡ ਜੋ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲ ’ਚ 11ਵੀਂ ਅਤੇ 12ਵੀਂ ਕਲਾਸ ਵਿਚ ਪੜ੍ਹ ਰਹੀ ਹੈ, ਉਹ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੀ ਹੈ। ਸਿੰਗਲ ਗਰਲ ਚਾਈਲਡ ਦੇ 10ਵੀਂ ਕਲਾਸ ’ਚ 60 ਫ਼ੀਸਦੀ ਤੋਂ ਜ਼ਿਆਦਾ ਅੰਕ ਹੋਣੇ ਚਾਹੀਦੇ ਹਨ, ਤਾਂ ਹੀ ਇਸ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ। ਇਸ ਸਕਾਲਰਸ਼ਿਪ ਦੇ ਤਹਿਤ ਹਰ ਯੋਗ ਕੈਂਡੀਡੇਟ ਨੂੰ 500 ਰੁਪਏ ਨਕਦ ਦਿੱਤੇ ਜਾਣਗੇ। ਇਹ ਸਕਾਲਰਸ਼ਿਪ ਰਾਸ਼ੀ ਵੱਧ ਤੋਂ ਵੱਧ 2 ਸਾਲ ਲਈ ਐਵਾਰਡ ਕੀਤੀ ਜਾਵੇਗੀ।

Facebook Comments

Trending