ਪੰਜਾਬੀ

ਸਪਰਿੰਗ ਡੇਲ ਵਿਖੇ ਹੋਇਆ ਸੀਬੀਐਸਈ ਹਬ ਆਫ਼ ਲਰਨਿੰਗ ਪੋਸਟਰ ਮੇਕਿੰਗ ਮੁਕਾਬਲਾ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸੀਬੀਐਸਈ ਦੇ ਅੰਤਰਗਤ ਹਬ ਆਫ਼ ਲਰਨਿੰਗ ਪੋਸਟਰ ਮੇਕਿੰਗ ਮੁਕਾਬਲੇ ਦਾ ਅਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸੱਤ ਸਕੂਲਾਂ ਨੇ ਭਾਗ ਲਿਆ। ਆਏ ਹੋਏ ਬੱਚਿਆਂ ਨੇ ਆਪਣੇ ਮਨ ਦੇ ਭਾਵਾਂ ਨੂੰ ਰੰਗਾਂ ਦੇ ਵਿੱਚ ਚਿਤਰ ਕੇ ਖ਼ੂਬਸੂਰਤ ਪੋਸਟਰ ਬਣਾਏ। ਇਸ ਪੋਸਟਰ ਮੁਕਾਬਲੇ ਦਾ ਮੁੱਖ ਵਿਸ਼ਾ ”ਸਟਾਪ ਵਾਰ ਸਪਰੈੱਡ ਹੋਪ” ਰਿਹਾ। ਸਾਰੇ ਬੱਚਿਆਂ ਨੇ ਦਿੱਤੇ ਗਏ ਵਿਸ਼ੇ ਅਨੁਸਾਰ ਪੋਸਟਰ ਬਣਾ ਕੇ ਆਪਣੇ ਅੰਦਰ ਛਿਪੀ ਕਲਾ ਦਾ ਮੁਜ਼ਾਹਰਾ ਕੀਤਾ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿੱਚ ਵੀ ਆਪਣੀ ਕਲਾ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਪ੍ਰੇਰਿਆ। ਇਸ ਦੇ ਨਾਲ਼ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਜੇਤੂ ਬੱਚਿਆਂ ਦੀ ਖ਼ੂੁਬ ਪਿੱਠ ਥਾਪੜੀ ਤੇ ਭਵਿੱਖ ਵਿੱਚ ਵੀ ਇੰਝ ਹੀ ਮੱਲਾਂ ਮਾਰਨ ਲਈ ਪੇ੍ਰਿਆ।

Facebook Comments

Trending

Copyright © 2020 Ludhiana Live Media - All Rights Reserved.