Connect with us

ਪੰਜਾਬ ਨਿਊਜ਼

CBSE ਨੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਇਹ ਅਲਰਟ

Published

on

CBSE has issued this alert for the students of class 10 and 12

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ ਸ਼ੁਰੂ ਹੁੰਦੇ ਹੀ ਪ੍ਰੀਖਿਆਰਥੀਆਂ ਨੂੰ ਸੈਂਪਲ ਪੇਪਰਾਂ ਦੇ ਜਾਲ ’ਚ ਫਸਾਉਣ ਵਾਲੀਆਂ ਕਈ ਫਰਜ਼ੀ ਵੈੱਬਸਾਈਟਾਂ ਫਿਰ ਸਰਗਰਮ ਹੋ ਗਈਆਂ ਹਨ। ਇਹ ਅਜਿਹੀਆਂ ਵੈੱਬਸਾਈਟਾਂ ਹਨ, ਜੋ ਵਿਦਿਆਰਥੀਆਂ ਤੋਂ ਪੇਪਰ ਡਾਊਨਲੋਡ ਕਰਨ ਦੇ ਪੈਸੇ ਮੰਗ ਰਹੀਆਂ ਹਨ। ਸੀ. ਬੀ. ਐੱਸ. ਈ. ਨੇ ਅਜਿਹੀਆਂ ਵੈੱਬਸਾਈਟਾਂ ਦੀ ਵੱਧਦੀ ਸਰਗਰਮੀ ਦੇਖ ਕੇ 10ਵੀਂ, 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫਰਜ਼ੀ ਸੈਂਪਲ ਪੇਪਰਾਂ ਨੂੰ ਲੈ ਕੇ ਸਾਵਧਾਨ ਕਰ ਦਿੱਤਾ ਹੈ।

ਸੀ. ਬੀ. ਐੱਸ. ਈ. ਵਲੋਂ ਨੋਟਿਸ ’ਚ ਵਿਦਿਆਰਥੀਆਂ ਨੂੰ ਬਾਕਾਇਦਾ ਅਜਿਹੀਆਂ ਕੁੱਝ ਵੈੱਬਸਾਈਟਾਂ ਦੇ ਨਾਵਾਂ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਕ ਫਰਜ਼ੀ ਵੈੱਬਸਾਈਟ ’ਤੇ ਸੈਂਪਲ ਪੇਪਰ ਜਾਰੀ ਕਰ ਕੇ ਦਾਅਵਾ ਕੀਤਾ ਗਿਆ ਹੈ ਕਿ ਪ੍ਰਸ਼ਨ ਇਨ੍ਹਾਂ ਪੇਪਰਾਂ ’ਚੋਂ ਪੁੱਛੇ ਜਾਣਗੇ। ਸੀ. ਬੀ. ਐੱਸ. ਈ. ਦੀ ਐਡਵਾਈਜ਼ਰੀ ’ਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਤਰ੍ਹਾਂ ਦੀ ਵੈੱਬਸਾਈਟ ਅਤੇ ਐਪ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

ਸੀ. ਬੀ. ਐੱਸ. ਈ. ਨੇ ਕਿਹਾ ਕਿ ਬੋਰਡ ਦੇ ਨੋਟਿਸ ’ਚ ਆਇਆ ਹੈ ਕਿ ਕੁੱਝ ਗੈਰ-ਸਮਾਜਿਕ ਤੱਤਾਂ ਨੇ ਇਕ ਲਿੰਕ ਬਣਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸੀ. ਬੀ. ਐੱਸ. ਈ. ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ 30 ਸੈਂਪਲ ਪੇਪਰ ਜਾਰੀ ਕੀਤੇ ਹਨ ਅਤੇ ਪ੍ਰੀਖਿਆ ਦੇ ਪ੍ਰਸ਼ਨ ਇਨ੍ਹਾਂ ਸੈਂਪਲ ਪੇਪਰਾਂ ’ਚੋਂ ਹੀ ਹੋਣਗੇ। ਇਨ੍ਹਾਂ ਪੇਪਰਾਂ ਨੂੰ ਡਾਊਨਲੋਡ ਕਰਨ ਲਈ ਪੈਸੇ ਮੰਗੇ ਜਾ ਰਹੇ ਹਨ।

ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਅਤੇ ਅਜਿਹੇ ਕਿਸੇ ਵੀ ਫਰਜ਼ੀ ਮੈਸੇਜ ਅਤੇ ਵੈੱਬਸਾਈਟ ਲਿੰਕ ’ਤੇ ਕਲਿੱਕ ਨਾ ਕਰਨ ਦੀ ਬੇਨਤੀ ਕੀਤੀ ਹੈ। ਸੈਂਪਲ ਪੇਪਰ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਮੁਫ਼ਤ ਉਪਲੱਬਧ ਹਨ। ਸੈਂਪਲ ਪੇਪਰ ਡਾਊਨਲੋਡ ਕਰਨ ਲਈ ਬੋਰਡ ਕਿਸੇ ਵੀ ਵਿਦਿਆਰਥੀ ਜਾਂ ਮਾਤਾ-ਪਿਤਾ ਤੋਂ ਕੋਈ ਫ਼ੀਸ ਨਹੀਂ ਲੈਂਦਾ।

Facebook Comments

Trending